ਗੁਰਨਾਮ ਸਿੰਘ ਅਕੀਦਾ
ਪਟਿਆਲਾ, 6 ਫਰਵਰੀ
ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਦੇ ਪੱਖ ਵਿੱਚ ਪਟਿਆਲਾ ਦੀਆਂ ਬੀਬੀਆਂ ਨੇ ਮਾਡਲ ਟਾਊਨ ਇਲਾਕੇ ਵਿੱਚ ਜਾਗੋ ਕੱਢੀ। ਪੂਰੀ ਰਵਾਇਤ ਅਨੁਸਾਰ ਟੋਕਣੀ ਸਿਰ ’ਤੇ ਰੱਖ ਕੇ ਜਾਗੋ ਕੱਢਣ ਵੇਲੇ ‘ਵੋਟਰੋ ਜਾਗੋ ਬਈ ਕੇ ਹੁਣ ਜਾਗੋ ਆਈ ਆ’ ਕਈ ਸਾਰੇ ਗੀਤ ਮੌਕੇ ਗਾ ਕੇ ਲੋਕਾਂ ਨੂੰ ਪ੍ਰਭਾਵਿਤ ਕੀਤਾ। ਇਸ ਵੇਲੇ ਸਥਾਨਕ ਕੱਲਰ ਕਲੋਨੀ ਵਿੱਚ ਚੰਡੀਗੜ੍ਹ ਤੋਂ ਆਈ ਨਾਟਕ ਮੰਡਲੀ ਨੇ ‘ਜਦੋਂ ਜਾਗੋ, ਉਦੋਂ ਸਵੇਰਾ’ ਨਾਮੀ ਨਾਟਕ ਵੀ ਖੇਡਿਆ। ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਦੀ ਪਤਨੀ ਸਿਮਰਤ ਕੋਹਲੀ ਅਤੇ ਜ਼ਿਲ੍ਹਾ ਮਹਿਲਾ ਪ੍ਰਧਾਨ ਵੀਰਪਾਲ ਕੌਰ ਚਹਿਲ ਵੀ ਪੁੱਜੇ। ਇਸ ਮੌਕੇ ਪਰਮਜੀਤ ਕੌਰ, ਸੋਨੀਆ ਦਾਸ, ਸਿਮਰਨ ਕੌਰ ਮਿੱਡਾ, ਸਾਰਦਾ, ਕੁਸਮ, ਉਮਾ, ਬਿਮਲਾ, ਰੂਬੀ ਭਾਟੀਆ, ਰਿਤਕਾ ਸਿੰਘ, ਮੀਨਾਕਸ਼ੀ, ਸੋਨੀਆ ਸ਼ਰਮਾ, ਕਿਰਨ, ਸੁਮਨ ਰਾਣੀ, ਡਿੰਪਲ ਬੱਤਾ, ਪ੍ਰੀਤੀ, ਸੋਨੂੰ, ਜਗਮੋਹਨ ਸਿੰਘ ਸਮੇਤ ਹਰਨਾ ਮਹਿਲਾ ਵੀ ਮੌਜੂਦ ਸਨ। ਇਨ੍ਹਾਂ ਨੇ ਕੱਲਰ ਕਲੋਨੀ ਦੇ ਇਲਾਕੇ ਵਿੱਚ ਘਰ ਘਰ ਜਾ ਕੇ ਜਾਗੋ ਕੱਢੀ ਅਤੇ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕੀਤਾ।