ਰਾਜਪੁਰਾ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਵੱਖ ਵੱਖ ਮੰਦਰਾਂ ਵਿੱਚ ਭਗਵਾਨ ਵਿਸ਼ਵਕਰਮਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਪੁਰਾਣਾ ਰਾਜਪੁਰਾ ਵਿੱਚ ਮਨਾਏ ਗਏ ਵਿਸ਼ਵਕਰਮਾ ਦਿਹਾੜੇ ‘ਤੇ ਆਮ ਆਦਮੀ ਪਾਰਟੀ ਦੇ ਜੁਆਇੰਟ ਸਕੱਤਰ ਪੰਜਾਬ ਗੁਰਪ੍ਰੀਤ ਸਿੰਘ ਧਮੋਲੀ, ਬਲਾਕ ਪ੍ਰਧਾਨ ਦਿਨੇਸ਼ ਮਹਿਤਾ, ਇਸਲਾਮ ਅਲੀ, ਸੁਰਿੰਦਰ ਸਿੰਘ ਬੰਟੀ ਆਦਿ ਨੇ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਧਮੌਲੀ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਨੇ ਸੰਸਾਰ ਵਿਚ ਹੁਨਰ ਕਲਾ ਅਤੇ ਵਿਗਿਆਨ ਨੂੰ ਵਿਕਸਤ ਕੀਤਾ।ਇਸ ਮੌਕੇ ਮੰਦਰ ਕਮੇਟੀ ਦੇ ਮੈਂਬਰ ਵਰਿੰਦਰ ਕੁਮਾਰ, ਅਮਰਜੀਤ ਸਿੰਘ, ਰਾਜਕੁਮਾਰ, ਜਸਮੇਰ ਸਿੰਘ ਭੱਲਾ, ਬਲਰਾਜ ਚੌਹਾਨ, ਸ਼ਿਵ ਕੁਮਾਰ ਭੂਰਾ ਰੌਸ਼ਨ ਧੀਮਾਨ ਆਦਿ ਵੀ ਮੌਜੂਦ ਸਨ।