ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਮਈ
ਇਥੇੇ ਐਸ.ਐਸ.ਪੀ ਵਜੋਂ ਸੇਵਾਵਾਂ ਨਿਭਾਉਣ ਮਗਰੋਂ ਵਿਕਰਮਜੀਤ ਦੁੱਗਲ (ਆਈਪੀਐਸ) ਪਦਉਨਤ ਹੋ ਗਏ ਹਨ। ਇਸ ਦੌਰਾਨ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪਟਿਆਲਾ ਦਾ ਹੀ ਡੀ.ਆਈ.ਜੀ ਤਾਇਨਾਤ ਕੀਤਾ ਹੈ ਜਿਸ ਤਹਿਤ ਆਪਣੀ ਨਵੀਂ ਪਾਰੀ ਸ਼ੁਰੂ ਕਰਦਿਆਂ ਸ੍ਰੀ ਦੁੱਗਲ ਨੇ ਅੱਜ ਇਥੇ ਨਵੇਂ ਅਹੁਦੇ ਸਬੰਧੀ ਚਾਰਜ ਸੰਭਾਲ਼ ਲਿਆ ਹੈ। ਡੀ.ਜੀ.ਪੀ ਦਿਨਕਰ ਗੁਪਤਾ ਦੇ ਕਰੀਬੀ ਮੰਨੇ ਜਾਂਦੇ ਦੁੱਗਲ ਬਾਰੇ ਚਰਚਾ ਹੈ ਕਿ ਉਨ੍ਹਾਂ ਦੀ ਪਟਿਆਲਾ ਦੇ ਐਸ.ਐਸ.ਪੀ ਵਜੋਂ ਤਾਇਨਾਤੀ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇੱਛਾ ਅਨੁਸਾਰ ਹੋਈ ਸੀ ਤੇ ਹੁਣ ਵੀ ਮੁੱਖ ਮੰਤਰੀ ਦੇ ਕਹਿਣ ’ਤੇ ਹੀ ਤਾਇਨਾਤੀ ਕਰਨ ਦੀ ਚਰਚਾ ਹੈ। ਅਬੋਹਰ ਨਾਲ਼ ਸਬੰਧਤ ਵਿਕਰਮਜੀਤ ਦੁੱਗਲ ਤੇਲੰਗਾਨਾ ਕੇਡਰ ਦੇ ਆਈਪੀਐਸ ਹਨ। ਉਥੇ ਅੱਧੀ ਦਰਜਨ ਜ਼ਿਲ੍ਹਿਆਂ ਦੇ ਐਸ.ਐਸ.ਪੀ ਰਹਿਣ ਮਗਰੋਂ ਡੈਪੂਟੇਸ਼ਨ ’ਤੇ ਪੰਜਾਬ ਆਉਣ ’ਤੇ ਉਹ ਪਹਿਲਾਂ ਅੰਮ੍ਰਿਤਸਰ ਵਿਖੇ ਵੀ ਐਸ.ਐਸ.ਪੀ ਰਹਿ ਚੁੱਕੇ ਹਨ।