ਖੇਤਰੀ ਪ੍ਰਤੀਨਿਧ
ਪਟਿਆਲਾ, 5 ਅਪਰੈਲ
ਲਾਇਨਜ਼ ਕਲੱਬ ਪਟਿਆਲਾ ਸੁਪਰੀਮ ਦੀ ਹੋਈ ਮੀਟਿੰਗ ਵਿੱਚ ਨਵੇਂ ਸੈਸ਼ਨ ਸਾਲ 2022 ਅਤੇ 2023 ਲਈ ਵਿੱਕੀ ਜੱਗੀ (ਜੱਗੀ ਮੋਟਰਜ਼) ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਕਲੱਬ ਦੇ ਪੁਰਾਣੇ ਪ੍ਰਧਾਨ ਬੀ.ਐਨ ਮਹਿਰਾ ਅਤੇ ਸਮੂਹ ਮੈਂਬਰਾਂ ਨੇ ਨਵੇਂ ਪ੍ਰਧਾਨ ਨੂੰ ਵਧਾਈ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਆਪਣੇ ਸੰਬੋਧਨ ’ਚ ਵਿੱਕੀ ਜੱਗੀ ਨੇ ਕਿਹਾ ਕਿ ਉਹ ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਲਾਇਨਜ਼ ਕਲੱਬ ਤਹਿਤ ਆਉਣ ਵਾਲੇ ਨਵੇਂ ਸੈਸ਼ਨ ਵਿਚ ਸਮਾਜ ਭਲਾਈ ਦੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨਗੇ।