ਖੇਤਰੀ ਪ੍ਰਤੀਨਿਧ
ਪਟਿਆਲਾ, 16 ਜੂਨ
ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪੱਤਰ ਜਾਰੀ ਕਰਕੇ ਕਾਂਸਟੀਚੁਐਂਟ ਕਾਲਜਾਂ ਦੀ ਗੈਸਟ ਫੈਕਲਟੀ ਅਧਿਆਪਕਾਂ ਦੀਆਂ ਸੇਵਾਵਾਂ ’ਚ ਅਕਾਦਮਿਕ ਸੈਸ਼ਨ ਦੇ ਸ਼ੁਰੂ ’ਚ ਪੰਜ ਦਿਨਾਂ ਦੀ ਬਰੇਕ ਪਾਉਣ ਅਤੇ ਸਿਰਫ਼ ਲੈਕਚਰਾਂ ਦੇ ਆਧਾਰ ’ਤੇ ਹੀ ਮਿਹਨਤਾਨਾ, ਤਨਖਾਹ ਦੇਣ ਦੇ ਸੁਣਾਏ ਗਏ ਫਰਮਾਨ ਦੇ ਖਿਲਾਫ਼ 15 ਜੂਨ ਤੋਂ ਵੀਸੀ ਦਫਤਰ ਅੱਗੇ ਸ਼ੁਰੂ ਕੀਤਾ ਗਿਆ ਧਰਨਾ ਅੱਜ ਵੀ ਰਾਤ ਤੱਕ ਜਾਰੀ ਸੀ। ਧਰਨੇ ਨੂੰ ਯੂਨੀਅਨ ਆਗੂ ਗੁਰਸੇਵਕ ਸਿੰਘ, ਡਾ. ਰਵੀਦਿੱਤ, ਜਸਪਾਲ ਸਿੰਘ, ਜਸਦੀਪ ਕੌਰ, ਸੋਨੀਆ ਰਾਣੀ, ਬਲਵਿੰਦਰ ਸਿੰਘ ਨੇ ਸੰਬੋਧਨ ਕੀਤਾ।