ਖੇਤਰੀ ਪ੍ਰਤੀਨਿਧ
ਪਟਿਆਲਾ, 25 ਸਤੰਬਰ
ਜ਼ਿਲ੍ਹੇ ਵਿੱਚ ਮੈਗਾ ਡ੍ਰਾਈਵ ਤਹਿਤ ਕੋਵਿਡ- 19 ਟੀਕਾਕਰਨ ਕੈਂਪਾਂ ਵਿੱਚ 31408 ਲੋਕਾਂ ਵੱਲੋਂ ਵੈਕਸੀਨ ਲਗਵਾਈ ਗਈ ਜਿਸ ਨਾਲ ਜ਼ਿਲ੍ਹੇ ਵਿੱਚ ਕੋਵਿਡ ਟੀਕਾਕਰਨ ਦੀ ਗਿਣਤੀ 12,86,584 ਹੋ ਗਈ ਹੈ। ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵੈਕਸੀਨ ਦੀ ਕੋਈ ਘਾਟ ਨਹੀਂ ਹੈ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨੂੰ ਗੋਇਲ ਨੇ ਕਿਹਾ ਕਿ 26 ਸਤੰਬਰ ਨੂੰ ਕੋਵੀਸ਼ੀਲਡ ਵੈਕਸੀਨ ਨਾਲ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਮਾਡਲ ਟਾਊਨ, ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਤ੍ਰਿਪੜੀ, ਡੀ.ਐੱਮ. ਡਬਲਿਊ ਰੇਲਵੇ ਹਸਪਤਾਲ, ਰਾਜਿੰਦਰਾ ਹਸਪਤਾਲ, ਮਿਲਟਰੀ ਹਸਪਤਾਲ, ਗੁਰਦੁਆਰਾ ਸਾਹਿਬ ਅਰਬਨ ਅਸਟੇਟ ਫੇਜ਼ ਇੱਕ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਪਤੰਜਲੀ ਸਟੋਰ ਨੇੜੇ 24 ਨੰਬਰ ਫਾਟਕ, ਨਾਭਾ ਦੇ ਐੱਮ.ਪੀ. ਡਬਲਿਉੂ ਟ੍ਰੇਨਿੰਗ ਸੈਂਟਰ ਸਿਵਲ ਹਸਪਤਾਲ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਪਟਿਆਲਾ ਸ਼ਹਿਰ, ਨਾਭਾ, ਪਾਤੜਾਂ, ਸਮਾਣਾ, ਰਾਜਪੁਰਾ, ਸਨੌਰ, ਸੂਲਰ, ਰੋਣੀ, ਫਤਿਹਪੁਰ, ਦੇਵੀਗੜ੍ਹ ਦੇ ਰਾਧਾ ਸੁਆਮੀ ਘਰਾਂ, ਪ੍ਰਾਇਮਰੀ ਸਿਹਤ ਕੇਂਦਰ ਕੌਲੀ, ਪ੍ਰਾਇਮਰੀ ਸਿਹਤ ਕੇਂਦਰ ਭਾਦਸੋਂ, ਪ੍ਰਾਇਮਰੀ ਸਿਹਤ ਕੇਂਦਰ ਸ਼ੁਤਰਾਣਾ, ਪ੍ਰਾਇਮਰੀ ਸਿਹਤ ਕੇਂਦਰ ਦੁਧਨਸਾਧਾਂ, ਪ੍ਰਾਇਮਰੀ ਸਿਹਤ ਕੇਂਦਰ ਹਰਪਾਲਪੁਰ, ਪ੍ਰਾਇਮਰੀ ਸਿਹਤ ਕੇਂਦਰ ਕਾਲੋਮਾਜਰਾ, ਕਮਿਊਨਿਟੀ ਸਿਹਤ ਕੇਂਦਰ ਪਾਤੜਾਂ ਅਤੇ ਘਨੌਰ ਵਿੱਚ ਦੂਜੀ ਡੋਜ਼ ਦਾ ਟੀਕਾਕਰਨ ਹੋਵੇਗਾ। ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਕੌਮਾਂਤਰੀ ਵਿਦਿਆਰਥੀਆਂ ਤੇ ਵਿਦੇਸ਼ੀ ਮੁਸਾਫ਼ਰਾਂ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਜੀ ਡੋਜ਼ ਵੀ ਲਾਈ ਜਾਵੇਗੀ।