ਖੇਤਰੀ ਪ੍ਰਤੀਨਿਧ
ਪਟਿਆਲਾ, 6 ਜੂਨ
ਕਮਿਊਨਿਟੀ ਹੈਲਥ ਸੈਂਟਰ ਤ੍ਰਿਪੜੀ ਦੇ ਐੱਸ.ਐੱਮ.ਓ. ਡਾ. ਵਿਕਾਸ ਗੋਇਲ ਦੀ ਟੀਮ ਵੱਲੋਂ ਗਰੀਬ ਸੇਵਾ ਸੁਸਾਇਟੀ ਪੰਜਾਬ ਦੇ ਪ੍ਰਧਾਨ ਜਸਵਿੰਦਰ ਜੁਲਕਾ ਦੇ ਸਹਿਯੋਗ ਨਾਲ ਸ਼ਿਵ ਮੰਦਰ ਅਰਬਨ ਅਸਟੇਟ ਵਿੱਚ 45 ਸਾਲ ਤੋਂ ਵੱਧ ਉਮਰ ਲਈ ਕਰੋਨਾ ਰੋਕੂ ਟੀਕਾਕਰਨ ਕੈਂਪ ਲਗਾਇਆ ਗਿਆ। ਇਸ ਦੌਰਾਨ ਥਾਣਾ ਅਰਬਨ ਅਸਟੇਟ ਦੇ ਐੱਸ.ਐੱਚ.ਓ ਰੋਣੀ ਸਿੰਘ ਮੁੱਖ ਮਹਿਮਾਨ ਸਨ। ਇਸ ਮੌਕੇ ਨੈਸ਼ਨਲ ਐਡਵਾਈਜ਼ਰ ਪੁਨੀਤ ਗੁਪਤਾ ਗੋਪੀ ਨੇ ਕਿਹਾ ਕਿ ਕਰੋਨਾ ਦੀ ਵੈਕਸੀਨ ਹੀ ਕਰੋਨਾ ਮਹਾਮਾਰੀ ਦਾ ਅੰਤ ਹੈ।
ਧੂਰੀ (ਨਿੱਜੀ ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ): ਅੱਗਰਵਾਲ ਸਮਾਜ ਸਭਾ ਵੱਲੋਂ ਪ੍ਰਧਾਨ ਮਦਨ ਲਾਲ ਬਾਂਸਲ, ਚੇਅਰਮੈਨ ਭੂਸ਼ਨ ਕੁਮਾਰ , ਜਨਰਲ ਸਕੱਤਰ ਨਰੇਸ਼ ਸਿੰਗਲਾ, ਸਰਪ੍ਰਸਤ ਪਵਨ ਗਰਗ ਦੀ ਅਗਵਾਈ ਹੇਠ ਸਥਾਨਕ ਐੱਸ.ਡੀ. ਹਾਈ ਸਕੂਲ ਵਿੱਚ ਕਰੋਨਾ ਰੋਕਥਾਮ ਲਈ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ, ਜਿਸਦਾ ਉਦਘਾਨ ਐੱਸ.ਐੱਮ.ਓ ਡਾ. ਰਿਸ਼ਮਾ ਭੌਰਾ ਨੇ ਕੀਤਾ। ਇਸੇ ਤਰ੍ਹਾਂ ਧੂਰੀ ਬਾਰੂ ਮੱਲ ਦੀ ਧਰਮਸ਼ਾਲਾ ਵਿੱਚ ਵਪਾਰ ਮੰਡਲ ਧੂਰੀ ਵੱਲੋਂ ਕਰੋਨਾ ਟੀਕਾਕਰਨ ਕੈਂਪ ਲਗਾਇਆ ਗਿਆ ਜਿਸਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰੀ ਸਿੰਘ ਪ੍ਰੀਤ ਨੇ ਕੀਤਾ ।