ਬੀਰਬਲ ਰਿਸ਼ੀ
ਸ਼ੇਰਪੁਰ, 30 ਜੂਨ
ਹੈੱਡ ਟੀਚਰ ਤੋਂ ਪਦ-ਉਨਤ ਹੋਏ ਸੀਨਅਰ ਅਧਿਆਪਕਾਂ ਨੇ ਵੱਖ-ਵੱਖ ਥਾਵਾਂ ’ਤੇ ਸੈਂਟਰ ਹੈੱਡ ਟੀਚਰਾਂ ਵਜੋਂ ਅੱਜ ਅਹੁਦੇ ਸੰਭਾਲੇ ਹਨ ਜਿਸ ਤਹਿਤ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਘਨੌਰੀ ਕਲਾਂ ਵਿੱਚ ਪਿਛਲੇ ਤਕਰੀਬਨ 11 ਸਾਲਾਂ ਤੋਂ ਖਾਲੀ ਪਈ ਸੀਐੱਚਟੀ ਦੀ ਅਸਾਮੀ ’ਤੇ ਅੱਜ ਲੋਕ ਪੱਖੀ ਅਧਿਆਪਕ ਰਘਵਿੰਦਰ ਸਿੰਘ ਸ਼ੇਰਪੁਰ ਨੇ ਹਾਜ਼ਰੀ ਪਾ ਲਈ ਹੈ। ਇਸੇ ਤਰ੍ਹਾਂ ਪ੍ਰਿਤਪਾਲ ਸਿੰਘ ਸ਼ੇਰਪੁਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਖੇੜੀ ਕਲਾਂ ਅਤੇ ਗੁਰਜੰਟ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਦੀਦਾਰਗੜ੍ਹ ਵਿੱਚ ਸੈਂਟਰ ਇੰਚਾਰਜਾਂ ਵਜੋਂ ਚਾਰਜ ਸੰਭਾਲ ਲਿਆ ਹੈ। ਇਨ੍ਹਾਂ ਵੱਖ-ਵੱਖ ਥਾਵਾਂ ’ਤੇ ਅਧਿਆਪਕ ਆਗੂ ਮਨਪ੍ਰੀਤ ਸਿੰਘ ਧੂਰੀ, ਗੁਰਜੀਤ ਸਿੰਘ ਘਨੌਰ, ਰਾਜਵਿੰਦਰ ਸਿੰਘ ਸ਼ੇਰਪੁਰ, ਜਗਤਾਰ ਸਿੰਘ ਬਮਾਲ, ਜਗਜੀਤਪਾਲ ਸਿੰਘ, ਬੀਐੱਮਟੀ ਸੁਖਜਿੰਦਰਜੀਤ ਸਿੰਘ, ਮੁਲਾਜ਼ਮ ਨੇਤਾ ਕੁਲਵੰਤ ਸਿੰਘ ਆਦਿ ਹਾਜ਼ਰ ਸਨ।