ਸ਼ਹਿਰੀਕਰਨ ਨੇ ਪੰਜਾਬੀ ਭਾਸ਼ਾ ਨੂੰ ਵੱਡਾ ਖੋਰਾ ਲਾਇਆ: ਡਾ. ਕੁਲਦੀਪ : The Tribune India

ਸ਼ਹਿਰੀਕਰਨ ਨੇ ਪੰਜਾਬੀ ਭਾਸ਼ਾ ਨੂੰ ਵੱਡਾ ਖੋਰਾ ਲਾਇਆ: ਡਾ. ਕੁਲਦੀਪ

ਸ਼ਹਿਰੀਕਰਨ ਨੇ ਪੰਜਾਬੀ ਭਾਸ਼ਾ ਨੂੰ ਵੱਡਾ ਖੋਰਾ ਲਾਇਆ: ਡਾ. ਕੁਲਦੀਪ

ਬੈਠਕ ਦੌਰਾਨ ਵਿਚਾਰ ਚਰਚਾ ਕਰਦੇ ਹੋਏ ਭਾਸ਼ਾ ਮਾਹਿਰ। -ਫੋਟੋ: ਭੰਗੂ

ਖੇਤਰੀ ਪ੍ਰਤੀਨਿਧ

ਪਟਿਆਲਾ, 25 ਨਵੰਬਰ

ਪੰਜਾਬੀ ਯੂਨੀਵਰਸਿਟੀ ਵਿਖੇੇ ਵਾਰਿਸ ਸ਼ਾਹ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਜਾਰੀ ਜਸ਼ਨਾਂ ਦੇ ਚੌਥੇ ਦਿਨ ਪੰਜਾਬੀ ਭਾਸ਼ਾ ਅਤੇ ਪੰਜਾਬੀ ਫ਼ਿਲਮਾਂ ਬਾਰੇ ਨਿੱਗਰ ਸੰਵਾਦ ਰਚਾਇਆ ਗਿਆ। ਇਸ ਦੌਰਾਨ ‘ਮਰ ਰਹੀ ਹੈ ਮੇਰੀ ਭਾਸ਼ਾ ਬਨਾਮ ਜਿਉਂਦੀ ਰਹੇਗੀ ਮੇਰੀ ਭਾਸ਼ਾ’ ’ਤੇ ਆਧਾਰਤ ਬੈਠਕ ਵਿੱਚ ਭਾਸ਼ਾ ਵਿਗਿਆਨੀ ਡਾ. ਬਲਦੇਵ ਸਿੰਘ ਚੀਮਾ ਨੇ ਕਿਹਾ ਕਿ ਭਾਸ਼ਾ ਇੱਕ ਵਹਿਣ ਹੈ ਤੇ ਸੰਭਵ ਤੌਰ ’ਤੇ ਬਦਲਾਅ ਆਉਣੇ ਹੁੰਦੇ ਹੈ। ਸਾਨੂੰ ਭਾਸ਼ਾ ਵਿੱਚ ਆ ਰਹੇ ਸਾਰਥਕ ਬਦਲਾਵਾਂ ਨੂੰ ਹਾਂ ਮੁਖੀ ਹੁੰਗਾਰੇ ਵਜੋਂ ਹੀ ਲੈਣਾ ਚਾਹੀਦਾ ਹੈ। ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਬੋਲੀ ਦੇ ਵਹਿਣ ਦਾ ਮਤਲਬ ਇਹ ਨਹੀਂ ਕਿ ਅਸੀਂ ਵਹਿਣ ਵਿੱਚ ਵਹਿ ਜਾਈਏ। ਡਾ. ਰਾਜਵਿੰਦਰ ਢੀਂਡਸਾ ਦੀ ਦੇਖ-ਰੇਖ ਹੇਠਲੀ ਇੱਕ ਹੋਰ ਬੈਠਕ ’ਚ ਐਜੂਕੇਸ਼ਨ ਵਿਭਾਗ ਦੇ ਡਾ. ਕੁਲਦੀਪ ਸਿੰਘ ਦਾ ਕਹਿਣਾ ਸੀ ਕਿ ਖੇਤਰੀ ਜ਼ੁਬਾਨਾਂ ਨੇ ਲਗਾਤਾਰ ਸੰਘਰਸ਼ ਕੀਤਾ ਹੈ। ਉਨ੍ਹਾਂ ਡਾਟਾ ਦੇ ਆਧਾਰ ਉੱਤੇ ਸਿੱਧ ਕੀਤਾ ਕਿ ਸ਼ਹਿਰੀਕਰਨ ਨੇ ਪੰਜਾਬੀ ਭਾਸ਼ਾ ਨੂੰ ਵੱਡਾ ਖੋਰਾ ਲਾਇਆ ਹੈ। ਛੇਵੀਂ ਬੈਠਕ ਵਿੱਚ ਵਾਰਤਕ ਲੇਖਕ ਡਾ. ਗੁਰਬਚਨ ਨਾਲ ਰੂ ਬ ਰੂ ਕੀਤਾ ਗਿਆ। ਇਸ ਬੈਠਕ ਦੀ ਅਗਵਾਈ ਪਬਲੀਕੇਸ਼ਨ ਬਿਊਰੋ ਦੇ ਇੰਚਾਰਜ ਪ੍ਰੋ. ਸੁਰਜੀਤ ਸਿੰਘ ਨੇ ਕੀਤੀ। ਡਾ. ਗੁਰਮੁਖ ਸਿੰਘ ਦੀ ਦੇਖਰੇਖ ਹੇਠਾਂ ‘ਪੰਜਾਬੀ ਸਿਨਮਾ: ਤੇਰੇ ਨੀ ਕਰਾਰਾਂ ਮੈਨੂੰ ਪੱਟਿਆ’ ਦੇ ਬੈਨਰ ਹੇਠਾਂ ਹੋਈ ਸੱਤਵੀਂ ਬੈਠਕ ਵਿਚ ਅਮਿਤੋਜ ਮਾਨ ਨੇ ਕਿਹਾ ਕਿ ਸਾਨੂੰ ਇਹ ਦੇਖਣਾ ਪਵੇਗਾ ਕਿ ਸਾਡੀ ਕਲਾ ਕਿੰਨੀ ਗੰਭੀਰ ਅਤੇ ਸਰਲ ਹੈ। ਜਦੋਂ ਸਾਡੇ ਦਰਸ਼ਕ ਨੂੰ ਅਣਕਿਹਾ ਵੀ ਸਮਝ ਆਉਣ ਲੱਗ ਪਿਆ, ਉਸ ਵਕਤ ਅਸੀਂ ਸਿਨੇਮੇ ਦੇ ਬਿਹਤਰ ਦੌਰ ਵਿੱਚ ਹੋਵਾਂਗੇ। ਅਮਰਦੀਪ ਗਿੱਲ ਨੇ ਫਿਲਮਾਂ ਦੇ ਨਵੇਂ ਸ਼ੋਸ਼ਲ ਮੀਡੀਆ ਪਲੇਟਫਾਰਮਾਂ ਬਾਰੇ ਗੱਲਬਾਤ ਕੀਤੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਮੁੱਖ ਖ਼ਬਰਾਂ

ਭਾਰਤ ਜੋੜੋ ਯਾਤਰਾ: ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਕ ’ਚ ਫਹਿਰਾਇਆ ਤਿਰੰਗਾ

ਭਾਰਤ ਜੋੜੋ ਯਾਤਰਾ: ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਕ ’ਚ ਫਹਿਰਾਇਆ ਤਿਰੰਗਾ

ਸੋਮਵਾਰ ਨੂੰ ਕੀਤੀ ਜਾਣ ਵਾਲੀ ਰੈਲੀ ’ਚ ਵਿਰੋਧੀ ਧਿਰਾਂ ਦੇ 23 ਆਗੂ ਹੋ ਸ...

ਉੜੀਸਾ ਦੇ ਸਿਹਤ ਮੰਤਰੀ ਨਭ ਦਾਸ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰੀ, ਹਾਲਤ ਗੰਭੀਰ

ਉੜੀਸਾ ਦੇ ਸਿਹਤ ਮੰਤਰੀ ਨਭ ਦਾਸ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰੀ, ਹਾਲਤ ਗੰਭੀਰ

ਗੋਲੀਆਂ ਚਲਾਉਣ ਵਾਲੇ ਏਐੱਸਆਈ ਲੋਕਾਂ ਵੱਲੋਂ ਕਾਬੂ, ਪੁਲੀਸ ਹਵਾਲੇ ਕੀਤਾ

ਸ਼ਹਿਰ

View All