ਰਾਜਪੁਰਾ (ਨਿੱਜੀ ਪੱਤਰ ਪ੍ਰੇਰਕ): ਇਥੇ ਕੇਂਦਰੀ ਸੱਭਿਆਚਾਰਕ ਮੰਤਰੀ ਗੰਗਾਪੁਰਮ ਕ੍ਰਿਸ਼ਨਾ ਰੈਡੀ ਵੱਲੋਂ ਘਾਹ ਕਲਾਕਾਰ (ਗਰਾਸ ਆਰਟਿਸਟ) ਅਭਿਸ਼ੇਕ ਚੌਹਾਨ ਵਾਸੀ ਰਾਜਪੁਰਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸ੍ਰੀ ਚੌਹਾਨ ਨੇ ਘਾਹ ਦੀਆਂ ਤੀਲੀਆਂ ਤੋਂ ਬਣਿਆਂ ਇਕ ਗੁਲਦਸਤਾ, ਧਾਰਮਿਕ ਚਿੰਨ੍ਹ ਓਮ ਅਤੇ ਏਕਓਂਕਾਰ ਭੇਟ ਕੀਤਾ। ਕੇਂਦਰੀ ਮੰਤਰੀ ਇਹ ਸੁਣ ਕੇ ਹੈਰਾਨ ਰਹਿ ਗਏ ਕਿ ਉਕਤ ਕਲਾ ਕ੍ਰਿਤੀਆਂ ਅੱਖਾਂ ਤੇ ਪੱਟੀ ਬੰਨ੍ਹ ਕੇ ਬਣਾਈਆਂ ਗਈਆਂ ਹਨ। ਘਾਹ ਕਲਾਕਾਰ ਨੇ ਕੇਂਦਰੀ ਮੰਤਰੀ ਨੂੰ ਇਸ ਕਲਾ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਸ੍ਰੀ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਕਲਾ ਨੂੰ ਇਤਿਹਾਸ ਦੇ ਪੰਨਿਆਂ ਤੋਂ ਮੁੜ ਜਿੰਦਾ ਕੀਤਾ ਹੈ।