ਪਟਿਆਲਾ: ਬੇਰੁਜ਼ਗਾਰ ਡੀਪੀਈ ਅਧਿਆਪਕਾਂ ਦਾ ਇਥੇ ਟੈਂਕੀ ਅੰਦੋਲਨ ਅੱਜ 23 ਵੇਂ ਦਿਨ ਵੀ ਭਖਿਆ ਰਿਹਾ। ਰੋਜ਼ਾਨਾ ਵਾਂਗ ਅੱਜ ਵੀ ਵੱਖ ਵੱਖ ਜ਼ਿਲ੍ਹਿਆਂ ਤੋਂ ਕਾਰਕੁਨ ਸੰਘਰਸ਼ ਦਾ ਹਿੱਸਾ ਬਣੇ ਰਹੇ। ਇਹ ਕਾਰਕੁਨ ਡੀਪੀਈ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਵਿੱਚ ਇੱਕ ਹਜ਼ਾਰ ਆਸਾਮੀਆਂ ਦਾ ਵਾਧਾ ਕਰਨ ਦੀ ਮੰਗ ਕਰ ਰਹੇ ਸਨ। ਸੂਬਾ ਪ੍ਰਧਾਨ ਜਗਸੀਰ ਸਿੰਘ ਨੇ ਦੱਸਿਆ ਕਿ ਭਾਵੇਂ ਭਲਕੇ ਸਿੱਖਿਆ ਮੰਤਰੀ ਨਾਲ ਪੈਨਲ ਬੈਠਕ ਦੱਸੀ ਜਾ ਰਹੀ ਹੈ ਪਰ ਜੇਕਰ ਐਤਕੀਂ ਮੁੜ ਇਹ ਬੈਠਕ ਸੰਭਵ ਨਾ ਹੋਈ ਜਾਂ ਇਹ ਮੀਟਿੰਗ ਰੱਦ ਕੀਤੀ ਗਈ ਤਾਂ ਸੰਘਰਸ਼ ਨੂੰ ਮੁੜ ਹੋਰ ਤੇਜ਼ ਕਰ ਦਿੱਤਾ ਜਵੇਗਾ। ਅੱਜ ਵੀ ਕੁਝ ਕਾਰਕੁਨਾਂ ਨੇ ਪਾਣੀ ਵਾਲੀ ਟੈਂਕੀ ਉੱਤੇ ਚੜ੍ਹ ਕੇ ਹੱਕੀ ਮੰਗਾਂ ਦੀ ਆਵਾਜ਼ ਬੁਲੰਦ ਕਰਦਿਆਂ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
-ਨਿੱਜੀ ਪੱਤਰ ਪ੍ਰੇਰਕ