ਗੁਰਨਾਮ ਸਿੰਘ ਚੌਹਾਨ
ਪਾਤੜਾਂ, 29 ਜੁਲਾਈ
ਇਲਾਕੇ ਵਿੱਚ ਪੈ ਰਹੀ ਹਲਕੀ ਤੇ ਦਰਮਿਆਨੀ ਬਰਸਾਤ ਦੌਰਾਨ ਅੱਜ ਸਵੇਰੇ ਪਾਤੜਾਂ ਜਾਖਲ ਰੋਡ ਉਤੇ ਪਿੰਡ ਹਾਮਝੇੜੀ ਨਜ਼ਦੀਕ ਇਨੋਵਾ ਗੱਡੀ ਬੇਕਾਬੂ ਹੋ ਕੇ ਖਤਾਨਾਂ ਵਿੱਚ ਉੱਤਰ ਗਈ। ਹਾਦਸੇ ਵਿੱਚ ਇਨੋਵਾ ਸਵਾਰ ਪਰਿਵਾਰ ਦੇ ਚਾਰ ਜੀਅ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਵੱਲੋਂ ਤੁਰੰਤ ਪ੍ਰਾਇਮਰੀ ਸਿਹਤ ਕੇਂਦਰ ਪਾਤੜਾਂ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਮੁੱਢਲੀ ਸਹਾਇਤਾ ਦੇਣ ਉਪਰੰਤ ਡਾਕਟਰਾਂ ਨੇ ਪਟਿਆਲਾ ਰੈਫਰ ਕਰ ਦਿੱਤਾ ਹੈ। ਸੜਕ ਹਾਦਸੇ ਵਿੱਚ ਪਰਿਵਾਰ ਵਾਲ ਵਾਲ ਬਚ ਗਿਆ ਜਦੋਂਕਿ ਗੱਡੀ ਨੁਕਸਾਨੀ ਗਈ। ਜ਼ਖ਼ਮੀਆਂ ਦੀ ਪਛਾਣ ਇਨੋਵਾ ਚਾਲਕ ਚਿਰਾਗ, ਉਸ ਦੀ ਪਤਨੀ ਦਿਵਿਆ, ਮਾਤਾ ਰਕਸ਼ਾ ਦੇਵੀ ਅਤੇ ਬੇਟੇ ਵਜੋਂ ਹੋਈ ਹੈ।