ਪੱਤਰ ਪ੍ਰੇਰਕ
ਘਨੌਰ, 8 ਜੂਨ
ਪਿੰਡ ਸੰਭੂ ਨੇੜਲੇ ਪੀਐਂਡਜੀ ਕੇਅਰ ਕੰਪਨੀ ਦੇ ਵੇਅਰਹਾਊਸ ਦੇ ਗੋਦਾਮ ਵਿੱਚ ਖੜ੍ਹੇ ਕੰਟੇਨਰ ਵਿੱਚੋਂ ਚੋਰ ਜਿਲਟ ਬਰਾਂਡ ਦੇ ਸ਼ੇਵਿੰਗ ਲੋਸ਼ਨ ਦੇ ਹਜ਼ਾਰਾਂ ਰੁਪਏ ਦੇ ਬਕਸੇ ਚੋਰੀ ਕਰ ਕੇ ਲੈ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸ਼ੰਭੂ ਦੀ ਪੁਲੀਸ ਨੇ ਦੱਸਿਆ ਕਿ ਕੰਟੇਨਰ ਚਾਲਕ ਫਈਮ ਖਾਨ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਆਪਣੇ ਕੰਟੇਨਰ ਵਿੱਚ ਪੀਐਂਡਜੀ ਕੇਅਰ ਕੰਪਨੀ ਦਾ ਸਾਮਾਨ ਲੈ ਕੇ ਸ਼ੰਭੂ ਵਿੱਚ ਕੰਪਨੀ ਦੇ ਵੇਅਰਹਾਊਸ ਵਿੱਚ ਆਇਆ ਸੀ। ਉਸ ਨੇ ਦੱਸਿਆ ਕਿ ਰਾਤ ਸਮੇਂ ਉਸ ਨੇ ਆਪਣਾ ਕੰਟੇਨਰ ਵੇਅਰਹਾਊਸ ਵਿੱਚ ਖੜ੍ਹਾ ਕਰ ਦਿੱਤਾ ਸੀ। ਉਹ ਜਦੋਂ ਸਵੇਰੇ ਆਇਆ ਤਾਂ ਉਸ ਨੇ ਵੇਖਿਆ ਕਿ ਉਸ ਦੇ ਕੰਟੇਨਰ ਵਿੱਚੋਂ ਹਜ਼ਾਰਾਂ ਰੁਪਏ ਕੀਮਤ ਦੇ ਜਿਲਟ ਕੰਪਨੀ ਦੇ 222 ਬਕਸੇ ਗਾਇਬ ਸਨ।
ਉਸ ਦੀ ਸ਼ਿਕਾਇਤ ’ਤੇ ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।