ਹਰਜੀਤ ਸਿੰਘ
ਖਨੌਰੀ, 17 ਜੂਨ
ਬਰਸਾਤਾਂ ਆਉਣ ਤੋਂ ਪਹਿਲਾਂ ਹੀ ਖੇਤਰ ਦੇ ਕਿਸਾਨਾਂ ਨੂੰ ਹੜ੍ਹਾਂ ਦਾ ਡਰ ਸਤਾਉਣ ਲੱਗ ਜਾਂਦਾ ਹੈ, ਜਿਸ ਸਬੰਧੀ ਸਥਾਨਕ ਆਗੂ ਅਤੇ ਕਿਸਾਨ ਸਰਕਾਰ ਅਤੇ ਪ੍ਰਸ਼ਾਸਨ ਤੱਕ ਆਪਣੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਯਤਨ ਕਰਨ ਲੱਗਦੇ ਹਨ। ਇਸੇ ਕੜੀ ਦੇ ਸਾਬਕਾ ਮੁੱਖ ਮੰਤਰੀ ਅਤੇ ਯੋਜਨਾ ਬੋਰਡ ਪੰਜਾਬ ਦੀ ਵਾਇਸ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਵੱਲੋਂ ਮਾਰਕਿਟ ਕਮੇਟੀ ਖਨੌਰੀ ਦੇ ਚੇਅਰਮੈਨ ਜੋਗਾ ਸਿੰਘ ਥੇੜ੍ਹੀ ਅਤੇ ਵਾਇਸ ਚੇਅਰਮੈਨ ਮੇਘਰਾਜ ਗੋਇਲ ਦੀ ਅਗਵਾਈ ਹੇਠ ਇਕ ਵਫ਼ਦ ਨੇ ਪਿੰਡ ਚਾਂਦੂ ਵਿੱਚ ਬਣੇ ਝੰਬੋ ਚੋਅ ਹੈੱਡ ਵਰਕਸ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਰਸਾਤਾਂ ਦੇ ਦੌਰਾਨ ਝੰਬੋ ਵਿੱਚੋਂ ਵਿੱਚ ਆਉਣ ਵਾਲੇ ਪਾਣੀ ਨਾਲ-ਨਾਲ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਨਾ ਹੋਵੇ ਅਤੇ ਇਸ ਪਾਣੀ ਨੂੰ ਵੱਡੀਆਂ ਮੋਟਰਾਂ ਰਾਹੀ ਨਿਰਵਿਘਨ ਘੱਗਰ ਦਰਿਆ ਵਿੱਚ ਸੁੱਟਿਆ ਜਾ ਸਕੇ, ਇਸ ਲਈ ਮਹਿਕਮੇ ਵੱਲੋਂ ਵੱਡੀਆਂ ਮੋਟਰਾਂ ਲੱਗਾ ਕੇ ਇਸ ਡਰੇਨ ਦਾ ਪਾਣੀ ਘੱਗਰ ਦਰਿਆ ਵਿੱਚ ਸੁੱਟਿਆ ਜਾਂਦਾ ਹੈ ਕਿ ਇਸ ਨਾਲ ਇਲਾਕੇ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਕਈ ਪਿੰਡਾਂ ਦੀਆਂ ਫ਼ਸਲਾਂ ਦਾ ਹੜ੍ਹਾਂ ਤੋਂ ਬਚਾਅ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਹੈੱਡ ਵਰਕਸ ਤੇ ਬਿਜਲੀ ਸਪਲਾਈ ਨਾ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਲਈ ਹੁਣ ਇੱਥੇ 24 ਘੰਟੇ ਬਿਜਲੀ ਸਪਲਾਈ ਵੀ ਚਾਲੂ ਕਰਵਾ ਦਿੱਤੀ ਗਈ ਹੈ ਤਾਂ ਜੋ ਇੱਥੇ ਰਾਤ ਦੇ ਸਮੇਂ ਵੀ ਅਸਾਨੀ ਨਾਲ ਕੰਮ ਹੋ ਸਕੇ। ਇਸ ਮੌਕੇ ਸੱਸੀ ਸਿੰਗਲਾ ਸ਼ਹਿਰੀ ਕਾਂਗਰਸ ਪ੍ਰਧਾਨ, ਸੁਨੀਲ ਕੁਮਾਰ ਟਰੱਕ ਯੂਨੀਅਨ ਪ੍ਰਧਾਨ, ਜਤਿੰਦਰ ਸਿੰਘ ਸਰਪੰਚ ਚਾਂਦੂ, ਦਰਸ਼ਨ ਰਾਮ ਪੰਚ, ਭਾਨੀ ਰਾਮ ਪੰਚ, ਅਤੇ ਗੁਰਭੇਜ ਸਿੰਘ ਵੀ ਮੌਜੂਦ ਸਨ।