ਪੱਤਰ ਪ੍ਰੇਰਕ
ਦੇਵੀਗੜ੍ਹ, 8 ਮਾਰਚ
ਕਲਗੀਧਰ ਯੂਥ ਕਲੱਬ ਦੇ ਅਹੁਦੇਦਾਰ ਭਾਈ ਮਨਪ੍ਰੀਤ ਸਿੰਘ ਨੇ ਕਲਗੀਧਰ ਯੂਥ ਕਲੱਬ ਪਿੰਡ ਬੀਬੀਪੁਰ, ਖਰਾਬਗੜ੍ਹ ਵੱਲੋਂ ਦੀਪ ਸਿੱਧੂ ਦੀ ਯਾਦ ਵਿਚ ਦਸਤਾਰ ਮੁਕਾਬਲੇ ਕਰਵਾਏ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਸਥਾਨ ਹੈ। ਮੁਕਾਬਲੇ ਵਿਚ ਲਗਪਗ ਆਲੇ-ਦੁਆਲੇ ਦੇ ਪੰਜ ਪਿੰਡਾਂ ਦੇ 50 ਵਿਦਿਆਰਥੀ ਪ੍ਰਧਾਨ ਬਹਾਦਰ ਸਿੰਘ ਦੀ ਯੋਗ ਅਗਵਾਈ ਵਿਚ ਸ਼ਾਮਲ ਹੋਏ। ਇਸ ਮੌਕੇ ਜਗਸੀਰ ਸਿੰਘ ਉਰਫ ਜੱਗੀ ਬਾਬਾ ਵੀ ਹਾਜ਼ਰ ਸਨ। ਮੁਕਾਬਲੇ ਗੁਰਦੁਆਰਾ ਪ੍ਰਬੰਧਕ ਕਮੇਟੀ, ਪਿੰਡ ਬੀਬੀਪੁਰ-ਖਰਾਬਗੜ੍ਹ ਦੇ ਸਹਿਯੋਗ ਨਾਲ ਕਰਵਾਏ ਗਏ।