ਖੇਤਰੀ ਪ੍ਰਤੀਨਿਧ
ਪਟਿਆਲਾ, 23 ਮਾਰਚ
ਐਸਐਸਪੀ ਵਿਕਰਮਜੀਤ ਦੁੱਗਲ ਵੱਲੋਂ ਜਾਰੀ ਆਦੇਸ਼ਾਂ ਦੌਰਾਨ ਦੋ ਥਾਣਿਆਂ ਦੇ ਐਸ.ਐਚ.ਓ ਅਤੇ ਇੱਕ ਚੌਕੀ ਇੰਚਾਰਜ ਦਾ ਤਬਾਦਲਾ ਅਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ। ਥਾਣਾ ਪਸਿਆਣਾ ਦੇ ਐਸ.ਐਸ.ਓ ਸਬ ਇੰਪੈਕਟਰ ਜਸਪ੍ਰੀਤ ਸਿੰਘ ਨੂੰ ਹੋਰ ਥਾਂ ਲਾਉਂਦਿਆਂ ਜ਼ਿਲ੍ਹਾ ਪੁਲੀਸ ਮੁਖੀ ਨੇ ਰਾਸ਼ਟਰਪਤੀ ਐਵਾਰਡ ਪ੍ਰਾਪਤ ਇੰਸਪੈਕਟਰ ਸੁਖਪਾਲ ਸਿੰਘ ਨੂੰ ਥਾਣਾ ਪਸਿਆਣਾ ਦਾ ਨਵਾਂ ਐਸ.ਐਚ.ਓ ਲਾਇਆ ਹੈ। ਦੂਜੇ ਬੰਨ੍ਹੇ ਜ਼ਿਲ੍ਹਾ ਸੰਗਰੂਰ ਤੋਂ ਬਦਲ ਕੇ ਆਏ ਸਬ ਇੰਸਪੈਕਟਰ ਸੁਰਿੰਦਰ ਭੱਲਾ ਨੂੰ ਥਾਣਾ ਕੋਤਵਾਲੀ ਨਾਭਾ ਦਾ ਐਸ.ਐਚ.ਓ ਲਾਇਆ ਗਿਆ ਹੈ। ਇਥੇ ਪਹਿਲਾਂ ਇੰਸਪੈਕਟਰ ਰਾਜਵਿੰਦਰ ਕੌਰ ਥਾਣਾ ਮੁਖੀ ਸਨ। ਜਿਨ੍ਹਾਂ ਨੂੰ ਹੋਰ ਥਾਂ ਬਦਲ ਦਿੱਤਾ ਗਿਆ ਹੈ। ਇਸ ਦੌਰਾਨ ਪੁਲੀਸ ਚੌਕੀ ਮਾਡਲ ਟਾਊਨ ਪਟਿਆਲਾ ਦੇ ਇੰਚਾਰਜ ਗੁਰਦੀਪ ਸਿੰਘ ਦੇ ਟਰੇਨਿੰਗ ’ਤੇ ਚਲੇ ਜਾਣ ਕਾਰਨ ਉਨ੍ਹਾਂ ਦੀ ਥਾਂ ਜੈਦੀਪ ਸ਼ਰਮਾ ਨੂੰ ਮਾਡਲ ਟਾਊਨ ਚੌਕੀ ਦਾ ਇੰਚਾਰਜ ਲਾਇਆ ਗਿਆ ਹੈ।