ਬੀਰਬਲ ਰਿਸ਼ੀ
ਸ਼ੇਰਪੁਰ, 4 ਮਾਰਚ
ਪੰਜਾਬ ਖੇਤੀਵਾੜੀ ਯੂਨੀਵਰਸਿਟੀ, ਸੇਵਾ ਕੇਂਦਰ ਸੰਗਰੂਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਸਾਂਝੇ ਉੱਦਮ ਸਦਕਾ ਪਿੰਡ ਧੰਦੀਵਾਲ ਵਿੱਚ ਪ੍ਰਭਾਵਸ਼ਾਲੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿੱਚ ਖੇਤੀ ਮਾਹਰਾਂ ਨੇ ਦਿਨੋ-ਦਿਨ ਡੂੰਘੇ ਹੋ ਰਹੇ ਪਾਣੀ ਨੂੰ ਬਚਾਉਣ ਪਹਿਲੀ ਤਰਜ਼ੀਹ ਦਿੰਦਿਆਂ ਅਗੇਤੀਆਂ ਸਬਜ਼ੀਆਂ, ਤੇਲ ਬੀਜ, ਮਿੱਟੀ ਦੀ ਸਿਹਤ, ਪਾਣੀ ਗੁਣਵੱਤਾ, ਫਸਲਾਂ ਤੇ ਰੇਹ ਸਪਰੇਅ ਦੀ ਵਰਤੋਂ ਸਬੰਧੀ ਵਿਸਥਾਰਤ ਜਾਣਕਾਰੀ ਦਿੱਤੀ। ਕਿਸਾਨ ਸਿਖਲਾਈ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਵਧੀਕ ਨਿਰਦੇਸ਼ਕ ਪ੍ਰਸਾਰ ਸਿੱਖਿਆ ਪੀਏਯੂ ਲੁਧਿਆਣਾ ਡਾਕਟਰ ਗੁਰਮੀਤ ਸਿੰਘ ਬੁੱਟਰ ਨੇ ਸ਼ਿਰਕਤ ਕੀਤੀ ਜਦੋਂ ਕਿ ਜਦੋਂ ਡਾਕਟਰ ਨਵਦੀਪ ਸਿੰਘ, ਡਾਕਟਰ ਰਵਿੰਦਰ ਕੌਰ, ਡਾਕਟਰ ਬੂਟਾ ਸਿੰਘ, ਡਾਕਟਰ ਸਤਿਵੀਰ ਸਿੰਘ, ਡਾਕਟਰ ਰਵਨੀਤ ਕੌਰ ਭੂਮੀ ਰੱਖਿਆ, ਇੰਜ ਸੁਨੀਲ ਕੁਮਾਰ ਆਦਿ ਨੇ ਉਚੇਚੇ ਤੌਰ ’ਤੇ ਭਾਗ ਲਿਆ। ਬੁਲਾਰਿਆਂ ਨੇ ਜ਼ੋਰ ਦੇ ਕੇ ਕਿ ਕਿਹਾ ਕਿ ਮਾਲਵੇ ਦਾ ਖਿੱਤਾ ਸੰਗਰੂਰ, ਬਰਨਾਲਾ, ਮਾਨਸਾ, ਮੋਗਾ ਆਦਿ ਥਾਵਾਂ ’ਤੇ ਪਾਣੀ ਦਾਸ ਪੱਧਰ ਹੋਰ ਥੱਲੇ ਜਾ ਰਿਹਾ ਹੈ, ਜੋ ਕਿ ਚਿੰਤਾਂ ਦਾ ਵਿਸ਼ਾ ਹੈ ਅਤੇ ਭਵਿੱਖ ਦੇ ਸੰਭਾਵੀ ਖ਼ਤਰਿਆਂ ਦੇ ਮੱਦੇਨਜ਼ਰ ਕਿਸਾਨਾਂ ਨੂੰ ਰਵਾਇਤੀ ਫਸਲਾਂ ਦੇ ਝੰਜਟ ’ਚੋਂ ਨਿਕਲ ਕੇ ਫਸਲੀ ਵਿਭਿੰਨਤਾ ਅਪਣਾਉਣ।