ਪਟਿਆਲਾ ਜ਼ਿਲ੍ਹੇ ’ਚ ਕਰੋਨਾ ਨਾਲ ਤਿੰਨ ਮੌਤਾਂ

ਪਟਿਆਲਾ ਜ਼ਿਲ੍ਹੇ ’ਚ ਕਰੋਨਾ ਨਾਲ ਤਿੰਨ ਮੌਤਾਂ

ਪਟਿਆਲਾ ਜ਼ਿਲ੍ਹੇ ਵਿੱਚੋਂ ਕਰੋਨਾ ਟੈਸਟਾਂ ਲਈ ਸੈਂਪਲ ਲੈਂਦੇ ਹੋਏ ਸਿਹਤ ਵਿਭਾਗ ਦੇ ਮੁਲਾਜ਼ਮ।

ਸਰਬਜੀਤ ਸਿੰਘ ਭੰਗੂ

ਪਟਿਆਲਾ, 20 ਸਤੰਬਰ

ਪਟਿਆਲਾ ਜਿਲ੍ਹੇ  ਵਿੱਚ ਅੱਜ ਕਰੋਨਾ ਮਹਾਂਮਾਰੀ ਨੇ ਤਿੰਨ ਹੋਰ ਜਾਨਾਂ ਲੈ ਲਈਆਂ ਹਨ। ਜਿਸ ਨਾਲ ਕਰੋਨਾ ਨਾਲ਼ ਹੋਈਆਂ ਮੌਤਾਂ ਦੀ ਗਿਣਤੀ 182 ਹੋ ਗਈ ਹੈ। ਤਾਜ਼ਾ ਵਾਪਰੀਆਂ ਮੌਤ ਦੀਆਂ ਘਟਨਾਵਾਂ ਦੌਰਾਨ ਨਾਭਾ ਦੇ ਅਲੌਹਰਾਂ ਗੇਟ ਦੀ ਰਹਿਣ ਵਾਲੀ 53 ਸਾਲਾ ਔਰਤ ਨੂੰ ਪਹਿਲਾਂ ਹੀ ਸ਼ੁਗਰ  ਵੀ ਸੀ, ਜੋ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸੀ। ਇਸੇ ਤਰ੍ਹਾਂ ਨਾਭਾ ਦੇ ਪੁਰਾਣਾ ਹਾਥੀਖਾਨਾ ਦੀ ਰਹਿਣ ਵਾਲੀ 70 ਸਾਲਾ ਔਰਤ ਵੀ  ਸ਼ੂਗਰ ਸਮੇਤ ਦਿਲ ਦੀਆਂ ਬਿਮਾਰੀਆਂ, ਥਾਈਰੈੱਡ, ਹਾਈਪਰਟੈਂਸ਼ਨ ਦੀ ਮਰੀਜ਼ ਵੀ  ਦੱਸੀ ਗਈ ਹੈ ਤੇ ਉਹ ਪਟਿਆਲਾ ਦੇ ਮਿਲਟਰੀ ਹਸਪਤਾਲ ਵਿੱਚ ਦਾਖਲ ਸੀ। ਜਦੋਂਕਿ ਕਰੋਨਾ ਨਾਲ ਅੱਜ ਤੀਸਰੀ ਮੌਤ ਰਾਜਪੁਰਾ ਦੇ ਵੀਰ ਕਲੋਨੀ ਦੀ ਰਹਿਣ ਵਾਲੀ 60 ਸਾਲਾ ਔਰਤ ਦੀ ਹੋਈ। ਉਸ ਨੂੰ ਸਾਹ ਦੀ ਦਿੱਕਤ ਕਾਰਨ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਇਹ ਜਾਣਕਾਰੀ  ਦਿੰਦਿਆਂ ਦੱਸਿਆ ਕਿ ਅੱਜ 183 ਹੋਰ ਕੋਵਿਡ ਪਾਜ਼ੇਟਿਵ ਕੇਸ ਪਾਏ ਗਏ ਹਨ।

ਸੰਗਰੂਰ (ਗੁਰਦੀਪ ਸਿੰਘ ਲਾਲੀ) ਜ਼ਿਲ੍ਹਾ ਸੰਗਰੂਰ ’ਚ ਅੱਜ ਕਰੋਨਾ ਨਾਲ ਇੱਕ ਮਹਿਲਾ ਮਰੀਜ਼ ਦੀ ਮੌਤ ਹੋਈ ਹੈ। ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 126 ਹੋ ਗਈ ਹੈ। ਅੱਜ 43 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ 34 ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੰਦਿਆਂ ਘਰ ਵਾਪਸੀ ਕੀਤੀ ਹੈ। ਹੁਣ ਤੱਕ ਜ਼ਿਲ੍ਹੇ ’ਚ 3167 ਪਾਜ਼ੇਟਿਵ ਕੇਸ ਆ ਚੁੱਕੇ ਹਨ ਜਿਨ੍ਹਾਂ ’ਚੋਂ 2489 ਮਰੀਜ਼ ਤੰਦਰੁਸਤ ਹੋ ਚੁੱਕੇ ਹਨ। ਐਕਟਿਵ ਕੇਸਾਂ ਦੀ ਗਿਣਤੀ 552 ਹੈ ਜਿਨ੍ਹਾਂ ’ਚੋ 3 ਦੀ ਹਾਲਤ ਗੰਭੀਰ ਹੈ।   ਜ਼ਿਲ੍ਹਾ ਸਿਹਤ ਪ੍ਰਸ਼ਾਸਨ ਦੇ ਬੁਲਾਰੇ ਅਨੁਸਾਰ 65 ਸਾਲਾ ਮਹਿਲਾ ਮਰੀਜ਼ ਬਲਾਕ ਭਵਾਨੀਗੜ੍ਹ ਦੀ ਰਹਿਣ ਵਾਲੀ ਸੀ ਜੋ ਕਰੋਨਾ ਪਾਜ਼ੇਟਿਵ ਸੀ ਤੇ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਜ਼ੇਰੇ ਇਲਾਜ ਸੀ। ਇਹ ਮਹਿਲਾ ਮਰੀਜ਼ ਕਰੋਨਾ ਨਾਲ ਜੂਝਦਿਆਂ ਜਿੰਦਗੀ ਦੀ ਜੰਗ ਹਾਰ ਗਈ। ਹੁਣ ਤੱਕ ਜ਼ਿਲ੍ਹੇ ’ਚ 126 ਮਰੀਜ਼ ਆਪਣੀ ਜਾਨ ਗੁਆ ਚੁੱਕੇ ਹਨ। 

ਫੌਤ ਹੋਣ ਤੋਂ ਪਹਿਲਾਂ ਪੌੜੀਆਂ ’ਚ ਡਿੱਗੀ ਰਹੀ ਕਰੋਨਾ ਮਰੀਜ਼ 

ਪਟਿਆਲਾ: ਸਰਕਾਰੀ ਰਾਜਿੰਦਰਾ ਹਸਪਤਾਲ ’ਚ ਇੱਕ ਤਾਜ਼ਾ ਘਟਨਾ ਨੇ  ਇੱਕ ਵਾਰ ਪ੍ਰਸ਼ਾਸਨ ਦੇ ਦਾਅਵਿਆਂ ’ਤੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਮਾਮਲਾ ਇੱਕ ਕਰੋਨਾ ਮਰੀਜ਼ ਦੇ ਕੁਝ ਸਮਾਂ ਪੌੜੀਆਂ ‘ਚ ਡਿੱਗੀ  ਪਈ ਰਹਿਣ ਤੇ ਮਗਰੋਂ ਉਸ ਦੀ ਮੌਤ ਹੋਣ ਨਾਲ਼ ਜੁੜਿਆ ਹੈ।  ਭਾਵੇਂ ਇਸ ਸਬੰਧੀ ਮੁਕੰਮਲ ਜਾਂਚ ਬਾਕੀ ਹੈ ਕਿ ਪਰ ਮੁਢਲੀ ਜਾਂਚ ਦੌਰਾਨ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਪੌੜੀਆਂ ’ਚ ਡਿੱਗੀ ਰਹੀ ਮਹਿਲਾ ਦੀ ਬਾਅਦ ’ਚ ਆਈਸੀਯੂ ’ਚ ਮੌਤ ਹੋ ਗਈ। 19 ਸਤੰਬਰ ਦੀ ਘਟਨਾ ਸਬੰਧੀ ਵਾਇਰਲ ਵੀਡੀਓ ’ਚ ਇਕ ਮਹਿਲਾ ਕਰੋਨਾ ਵਾਰਡ ਵਿਚਲੀਆਂ  ਪੌੜੀਆਂ ’ਚ ਡਿੱਗੀ  ਨਜ਼ਰ ਆ ਰਹੀ ਹੈ।  ਵੀਡੀਓ ’ਚ ਨਜ਼ਰ ਆ ਰਹੇ ਕੁਝ ਕਰੋਨਾ ਪਾਜ਼ੇਟਿਵ  ਇਸ ਮਹਿਲਾ ਦੀ  ਹਾਲਤ ਦੇ ਹਵਾਲੇ ਨਾਲ਼ ਇਥੇ ਮਰੀਜ਼ਾਂ ਦਾ ਖਿਆਲ ਨਾ ਰੱਖੇ ਜਾਣ ਦੀ ਗੱਲ ਆਖ ਰਹੇ  ਹਨ। ਪਰ ਅਜੇ ਇੱਕ ਦਿਨ ਪਹਿਲਾਂ ਹੀ ਗੌਰਮਿੰਟ ਮੈਡੀਕਲ ਕਾਲਜ ਦੇ ਨਵੇਂ ਬਣਾਏ ਗਏ  ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨੇ  ਇਕ ਮਹਿਲਾ ਦੇ ਪੌੜੀਆਂ ’ਚ ਪਈ ਹੋਣ ਦਾ ਪਤਾ ਲੱਗਣ ਦੀ ਗੱਲ ਤਾਂ ਮੰਨੀ ਪਰ ਉਨ੍ਹਾਂ ਦਾ ਤਰਕ ਹੈ ਕਿ ਇਥੋੋਂ ਚੁੱਕ ਕੇ ਉਸ ਨੂੰ ਆਈਸੀਯੂ ’ਚ ਲਿਜਾਇਆ ਗਿਆ ਸੀ ਜਿਸ ਦੀ ਬਾਅਦ ’ਚ ਸਨਿੱਚਰਵਾਰ ਸ਼ਾਮੀ ਮੌਤ ਹੋ ਗਈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਫ਼ਸਲੀ ਕਰਜ਼ੇ, ਟਰੈਕਟਰ ਤੇ ਹੋਰ ਸੰਦਾਂ ਲਈ ਕਰਜ਼ਿਆਂ ਨੂੰ ਸਕੀਮ ਦੇ ਘੇਰੇ...

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

* ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਜਾਰੀ ਨਵੇਂ ਆਰਡੀਨੈਂਸ ਨੂੰ ‘ਬਦਲਾਲਊ’ ...

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਪ੍ਰਸ਼ਾਸਨ ਨੇ ਰਿਹਾਇਸ਼ ਦੇ ਬਾਹਰ ਟਰੱਕ ਖੜ੍ਹਾ ਕਰਕੇ ਰਾਹ ਰੋਕਿਆ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਮਾਂ ਦੇ ਗਰਭਵਤੀ ਹੋਣ ਦੀ ਭਿਣਕ ਪੈਣ ਮਗਰੋਂ ਦਿੱਤਾ ਵਾਰਦਾਤ ਨੂੰ ਅੰਜਾਮ, ...

ਸ਼ਹਿਰ

View All