ਪੱਤਰ ਪ੍ਰੇਰਕ
ਦਿੜਬਾ ਮੰਡੀ, 1 ਅਕਤੂਬਰ
ਇੱਥੇ ਆਪਣੀ ਦੁਕਾਨ ’ਤੇ ਬੈਠੇ ਵਿਅਕਤੀ ’ਤੇ ਹਮਲਾ ਕਰਨ ਵਾਲੇ ਤਿੰਨ ਜਣਿਆਂ ਖ਼ਿਲਾਫ਼ ਥਾਣਾ ਦਿੜਬਾ ਵਿਚ ਕੇਸ ਦਰਜ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਕਬਾਲ ਖਾਨ ਪੁੱਤਰ ਸਰਾਜ ਖਾਨ ਵਾਸੀ ਦਿੜਬਾ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਸਮੂਰਾਂ ਰੋਡ ਦਿੜਬਾ ’ਤੇ ਉਨ੍ਹਾਂ ਦੀ ਬੈਲਡਿੰਗ ਦੀ ਵਰਕਸ਼ਾਪ ਹੈ। ਵਰਕਸ਼ਾਪ ’ਤੇ ਬੈਠੇ ਉਸ ਦੇ ਪਿਤਾ ਸਰਾਜ ਖਾਨ ’ਤੇ ਤਿੰਨ ਜਣਿਆਂ ਨੇ ਹਮਲਾ ਕਰ ਕੇ ਜਖ਼ਮੀ ਕਰ ਦਿੱਤਾ ਤੇ ਫ਼ਰਾਰ ਹੋ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਹਸਪਤਾਲ ਲਿਜਾਂਦਿਆਂ ਰਸਤੇ ਵਿੱਚ ਹੀ ਮੌਤ ਹੋ ਗਈ। ਥਾਣਾ ਦਿੜਬਾ dh ਪੁਲੀਸ ਨੇ ਇਸ ਮਾਮਲੇ ਵਿੱਚ ਕੁਲਦੀਪ ਸਿੰਘ, ਪ੍ਰਿਤਪਾਲ ਸਿੰਘ ਅਤੇ ਸੁਤੰਤਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਹਮਲੇ ਦੀ ਵਜ੍ਹਾ ਰੰਜ਼ਿਸ਼ ਸੀ ਕਿ ਮੁਲਜ਼ਮ ਕਬਰਸਥਾਨ ’ਤੇ ਧੱਕੇ ਨਾਲ ਤਾਸ਼ ਖੇਡਣ ਲਈ ਲਈ ਅੱਡਾ ਬਣਾਉਣਾ ਚਾਹੁੰਦੇ ਸਨ ਪਰ ਸੁਰਾਜ ਖਾਨ ਉਨ੍ਹਾਂ ਨੂੰ ਰੋਕਦਾ ਸੀ।