ਸਮਾਣਾ: ਦੋ ਮੁਹੱਲਿਆਂ ਦੇ ਘਰਾਂ ਵਿੱਚ ਵੜ ਕੇ ਸਿਲੰਡਰ ਚੋਰੀ ਕਰਨ ਦੇ ਮਾਮਲੇ ਵਿੱਚ ਸਿਟੀ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਤਿੰਨ ਸਿਲੰਡਰਾਂ ਸਣੇ ਕਾਬੂ ਕਰ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿਟੀ ਪੁਲੀਸ ਦੇ ਜਾਂਚ ਅਧਿਕਾਰੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਦਿਨੇਸ਼ ਕੁਮਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਅਣਪਛਾਤੇ ਚੋਰਾਂ ਵੱਲੋਂ ਉਸ ਦੇ ਘਰੋਂ ਸਿਲੰਡਰ ਚੋਰੀ ਕਰ ਲਿਆ ਗਿਆ ਸੀ। ਪੁਲੀਸ ਵੱਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਸੀ ਕਿ ਐਤਵਾਰ ਨੂੰ ਦੁਪਹਿਰ ਸਮੇਂ ਵਾਲਮੀਕਿ ਮੰਦਰ ਨੇੜੇ ਜਦੋਂ ਅਣਪਛਾਤੇ ਵਿਅਕਤੀ ਸਿਲੰਡਰ ਵੇਚਣ ਲਈ ਖੜ੍ਹੇ ਸਨ ਤਾਂ ਪੁਲੀਸ ਨੇ ਉਨ੍ਹਾਂ ਨੂੰ ਮੌਕੇ ਤੋਂ ਤਿੰਨ ਸਿਲੰਡਰਾਂ ਸਣੇ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਦੀਪਕ ਗਰਗ ਵਾਸੀ ਅਗਰਸੈਨ ਕਲੋਨੀ, ਆਯੂਸ਼ ਸ਼ਰਮਾ ਵਾਸੀ ਪ੍ਰੀਤਨਗਰ ਤੇ ਸਾਜਨ ਵਾਸੀ ਵੜੈਚਾਂ ਪੱਤੀ, ਸਮਾਣਾ ਵਜੋਂ ਹੋਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋ ਹੋਰ ਸਿਲੰਡਰ ਉਨ੍ਹਾਂ ਨੇ ਵੱਖ-ਵੱਖ ਘਰਾਂ ’ਚੋਂ ਚੋਰੀ ਕੀਤੇ ਸਨ। -ਪੱਤਰ ਪ੍ਰੇਰਕ