ਪੱਤਰ ਪ੍ਰੇਰਕ
ਸਮਾਣਾ, 31 ਦਸੰਬਰ
ਪਰਵਾਸੀ ਨੌਜਵਾਨ ਤੋਂ ਮੋਬਾਈਲ ਖੋਹਣ ਦੇ ਮਾਮਲੇ ’ਚ ਪੁਲੀਸ ਨੇ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਮੁਲਜ਼ਮਾਂ ਦੀ ਪਛਾਣ ਸੋਨੂੰ ਵਾਸੀ ਘੜਾਮੀ ਪੱਤੀ, ਗੁਰਦੀਪ ਸਿੰਘ ਅਤੇ ਗੋਲੂ ਵਾਸੀ ਬੋਬੀ ਕਲੋਨੀ ਸਮਾਣਾ ਵਜੋਂ ਹੋਈ। ਏ.ਐਸ.ਆਈ. ਚੰਨਾ ਰਾਮ ਨੇ ਦੱਸਿਆ ਕਿ ਸਥਾਨਕ ਅਗਰਸੈਨ ਧਾਗਾ ਮਿੱਲ ’ਚ ਕੰਮ ਕਰਦੇ ਪਰਵਾਸੀ ਨੌਜਵਾਨ ਛੋਟੇ ਲਾਲ ਵਾਸੀ ਰਾਮਗੜ੍ਹ (ਉੱਤਰ ਪ੍ਰਦੇਸ਼) ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ 30 ਦਸੰਬਰ ਨੂੰ ਉਹ ਕੁਲਾਰਾਂ ਮੋੜ ਨੇੜੇ ਜਾ ਰਿਹਾ ਸੀ ਕਿ ਮੋਟਰਸਾਈਕਲ ’ਤੇ ਆਏ ਤਿੰਨ ਜਣੇ ਮੋਬਾਈਲ ਖੋਹ ਕੇ ਲੈ ਗਏ।