ਪੱਤਰ ਪ੍ਰੇਰਕ
ਦੇਵੀਗੜ੍ਹ, 13 ਜੁਲਾਈ
ਕਸਬਾ ਦੇਵੀਗੜ੍ਹ ਵਿੱਚ ਚੋਰੀ ਦੀਆਂ ਵਾਰਦਾਤਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ ਅਤੇ ਨਿਤ ਨਵੇਂ ਦਿਨ ਕੋਈ ਨਾ ਕੋਈ ਚੋਰੀ ਦੀ ਵਾਰਦਾਤ ਹੁੰਦੀ ਰਹਿੰਦੀ ਹੈ। ਪਿਛਲੇ ਇੱਕ ਹਫ਼ਤੇ ਵਿੱਚ ਵੱਖ ਵੱਖ ਥਾਵਾਂ ਤੋਂ ਚਾਰ ਮੋਟਰਸਾਈਕਲ ਚੋਰੀ ਹੋ ਗਏ ਹਨ। ਇੱਕ ਮੋਟਰ ਸਾਈਕਲ ਪੰਜਾਬ ਨੈਸ਼ਲਨ ਬੈਂਕ ਦੇ ਅੱਗਿਓਂ ਸਾਢੇ ਚਾਰ ਵਜੇ ਚੋਰੀ ਹੋ ਗਿਆ, ਜਿਸ ਦੀ ਤਸਵੀਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਨ੍ਹਾਂ ਹੋ ਰਹੀਆਂ ਚੋਰੀਆਂ ਕਾਰਨ ਦੁਕਾਨਦਾਰਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ ਕਿ ਇਹ ਚੋਰ ਤਾਂ ਕਿਸੇ ਸਮੇਂ ਵੀ ਕਿਸੇ ਚੋਰੀ ਨੂੰ ਅੰਜ਼ਾਮ ਦੇ ਸਕਦੇ ਹਨ।