ਪਿਸਤੌਲ ਦਿਖਾ ਕੇ ਲੱਖਾਂ ਰੁਪਏ ਦੇ ਗਹਿਣੇ ਲੁੱਟੇ

ਪਿਸਤੌਲ ਦਿਖਾ ਕੇ ਲੱਖਾਂ ਰੁਪਏ ਦੇ ਗਹਿਣੇ ਲੁੱਟੇ

ਪੱਤਰ ਪ੍ਰੇਰਕ

ਰਾਜਪੁਰਾ, 6 ਮਾਰਚ

ਇੱਥੋਂ ਦੀ ਆਦਰਸ਼ ਕਲੋਨੀ ਵਿੱਚ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਹੋਣ ਜਾ ਰਹੇ ਪਰਿਵਾਰ ਦੀਆਂ ਦੋ ਔਰਤਾਂ ਸਮੇਤ ਤਿੰਨ ਜੀਆਂ ਤੋਂ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀ ਪਿਸਤੌਲ ਦਿਖਾ ਕੇ ਲੱਖਾਂ ਰੁਪਏ ਦੇ ਗਹਿਣੇ ਲੁੱਟ ਲੈ ਗੲੇ।

  ਇਸ ਸਬੰਧੀ ਮਿਉਂਸਿਪਲ ਕੌਂਸਲਰ ਮਨਦੀਪ ਰਾਣਾ ਨੇ ਦੱਸਿਆ ਕਿ ਉਸ ਦਾ ਭਰਾ ਸਚਿਨ ਕੁਮਾਰ, ਮਾਤਾ ਅਤੇ ਤਾਈ ਕਾਰ ਵਿੱਚ ਟਾਊਨ ਦੀ ਆਦਰਸ਼ ਕਾਲੋਨੀ ਵਿੱਚ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਸਨ। ਜਦੋਂ ਇਹ ਧਾਰਮਿਕ ਸਮਾਗਮ ਵਾਲੀ ਥਾਂ ’ਤੇ ਆਪਣੀ ਕਾਰ ਵਿੱਚੋਂ ਉਤਰਨ ਲੱਗੇ ਤਾਂ ਮੋਟਰਸਾਈਕਲ ’ਤੇ ਆਏ ਦੋ ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਸਿਰ ’ਤੇ ਹੈਲਮਟ ਪਹਿਨੇ ਹੋਏ ਸਨ ਅਤੇ ਮੂੰਹ ’ਤੇ ਮਾਸਕ ਅਤੇ ਐਨਕਾਂ ਲਗਾਈਆਂ ਹੋਈਆਂ ਸਨ, ਨੇ ਆਉਂਦੇ ਸਾਰ ਸਚਿਨ ਕੁਮਾਰ ਦੀ ਪੁੜਪੁੜੀ ’ਤੇ ਪਿਸਤੌਲ ਰੱਖਿਆ। ਸਚਿਨ ਸਮੇਤ ਰਾਣਾ ਦੀ ਮਾਤਾ ਤੇ ਤਾਈ ਦੇ ਸੋਨੇ ਦੇ ਗਹਿਣੇ ਜਿਨ੍ਹਾਂ ਵਿੱਚ ਸੋਨੇ ਦੀ ਚੇਨ, ਦੋ ਅੰਗੂਠੀਆਂ, ਦੋ ਕੜੇ, ਵਾਲੀਆਂ ਅਤੇ ਮੰਗਲ ਸੂਤਰ ਲੁੱਟ ਕੇ ਲੈ ਗਏ। ਇਸ ਸੰਬਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਗੁਰਪ੍ਰਤਾਪ ਸਿੰਘ ਨੇ ਆਖਿਆ ਕਿ ਸਿਟੀ ਪੁਲੀਸ ਵੱਲੋਂ ਸਚਿਨ ਕੁਮਾਰ ਦੀ ਸ਼ਿਕਾਇਤ ’ਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All