ਪੱਤਰ ਪ੍ਰੇਰਕ
ਸਮਾਣਾ, 20 ਮਾਰਚ
ਇੱਥੇ ਨੌਜਵਾਨ ਨੇ ਐਤਵਾਰ ਨੂੰ ਭਾਖੜਾ ਨਹਿਰ ’ਚ ਛਾਲ ਮਾਰ ਦਿੱਤੀ ਜਿਸ ਨੂੰ ਮੌਕੇ ’ਤੇ ਮੌਜੂਦ ਗੋਤਾਖੋਰਾਂ ਨੇ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਅਤੇ ਸਿਟੀ ਪੁਲੀਸ ਸਮਾਣਾ ਨੂੰ ਸੂਚਿਤ ਕੀਤਾ।
ਹਸਪਤਾਲ ਵਿੱਚ ਡਿਊਟੀ ’ਤੇ ਤਾਇਨਾਤ ਡਾ. ਰਾਜਿੰਦਰ ਨੇ ਦੱਸਿਆ ਕਿ ਨੌਜਵਾਨ ਦੇ ਫੇਫੜਿਆਂ ਵਿੱਚ ਪਾਣੀ ਭਰ ਜਾਣ ਕਾਰਨ ਉਸ ਨੂੰ ਮੁਢਲੀ ਸਹਾਇਤਾ ਦੇਣ ਮਗਰੋਂ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਸਿਟੀ ਥਾਣੇ ਦੇ ਏਐੱਸਆਈ ਜੱਜਪਾਲ ਸਿੰਘ ਨੇ ਦੱਸਿਆ ਕਿ ਇਸ ਨੌਜਵਾਨ ਦੀ ਪਛਾਣ ਇੰਦਰਜੀਤ ਰਾਮ (28) ਪੁੱਤਰ ਬਲਬੀਰ ਰਾਮ ਵਾਸੀ ਪਿੰਡ ਫਤਿਹਮਾਜਰੀ ਵਜੋਂ ਹੋਈ ਹੈ। ਉਸ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਬਿਆਨ ਨਾ ਦੇ ਸਕਿਆ।