ਖੇਤਰੀ ਪ੍ਰਤੀਨਿਧ
ਪਟਿਆਲਾ, 2 ਸਤੰਬਰ
ਪੰਜਾਬ ਫੀਲਡ ਅਟੈਂਡਟ ਕਰਮਚਾਰੀ ਦਲ (ਪ੍ਰਦੂਸ਼ਣ ਕੰਟਰੋਲ ਬੋਰਡ) ਦੀ ਮੀਟਿੰਗ ਪ੍ਰਧਾਨ ਕੋਮਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੌਰਾਨ ਕੁਝ ਹੋਰ ਜਥੇਬੰਦੀਆਂ ਨੂੰ ਛੱਡ ਕੇ ਕਈ ਮੁਲਾਜ਼ਮ ਆਗੂ ਕਰਮਚਾਰੀ ਦਲ ’ਚ ਸ਼ਾਮਲ ਹੋਏ ਜਿਨ੍ਹਾਂ ਦਾ ਇਸ ਮੌਕੇ ਮੌਜੂਦ ਕਰਮਚਾਰੀ ਦਲ ਦੇ ਸੂਬਾਈ ਪ੍ਰਧਾਨ ਹਰੀ ਸਿੰਘ ਟੌਹੜਾ ਨੇ ਸਵਾਗਤ ਕੀਤਾ। ਸ੍ਰੀ ਟੌਹੜਾ ਨੇ ਕਿਹਾ ਕਿ ਜਿਹੜੇ ਫੀਲਡ ਅਟੈਂਡਟ ਕਰਮਚਾਰੀ ਡਰਾਈਵਰ ਦੀ ਅਸਾਮੀ ਵਿਰੁੱਧ ਸੇਵਾ ਨਿਭਾਅ ਰਹੇ ਹਨ, ਉਨ੍ਹਾਂ ਨੂੰ ਡਰਾਈਵਰ ਦੀਆਂ ਤਰੱਕੀਆਂ ਦਿਵਾਉਣ ਲਈ ਚਾਰਾਜੋਈ ਕੀਤੀ ਜਾਵੇਗੀ। ਇਸ ਮੌਕੇ ਗਿਆਨੀ ਸੁਰਿੰਦਰ ਸਿੰਘ ਫਰੀਦਪੁਰ, ਕੋਮਲ ਸਿੰਘ ਪ੍ਰਧਾਨ, ਗੁਰਸ਼ਰਨ ਸਿੰਘ ਚੇਅਰਮੈਨ ਅਤੇ ਲਲਿਤ ਕੁਮਾਰ ਹਾਜ਼ਰ ਸਨ।