ਗੁਰਨਾਮ ਸਿੰਘ ਅਕੀਦਾ
ਪਟਿਆਲਾ, 4 ਫਰਵਰੀ
ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਦੀ ਪਤਨੀ ਸਿਮਰਤ ਕੋਹਲੀ ਵੀ ਚੋਣ ਮੈਦਾਨ ਵਿੱਚ ਕੁੱਦ ਗਏ ਹਨ। ਉਨ੍ਹਾਂ ਨੇ ਚੋਣ ਮੁਹਿੰਮ ਭਖਾਉਣ ਲਈ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਉਹ ਜ਼ਿਲ੍ਹਾ ਮਹਿਲਾ ਆਪ ਪ੍ਰਧਾਨ ਰਾਜਵੀਰ ਕੋਰ ਚਹਿਲ ਅਤੇ ਹੋਰਨਾ ਵੱਡੀ ਗਿਣਤੀ ‘ਆਪ’ ਵਲੰਟੀਅਰਾਂ ਨਾਲ ਮਿਲ ਕੇ ਲੋਕਾਂ ਵਿਚ ਜਾ ਰਹੇ ਹਨ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਂਸਲਰ ਅਤੇ ਪਟਿਆਲਾ ਸ਼ਹਿਰੀ ਦੇ ਸੀਨੀਅਰ ਨੇਤਾ ਗੁਰਭੈ ਸਿੰਘ ਮਾਨ ਅੱਜ ਅਕਾਲੀ ਦਲ ਨੂੰ ਅਲਵਿਦਾ ਕਹਿ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਸ੍ਰੀਮਤੀ ਕੋਹਲੀ ਨੇ ਪਟਿਆਲਾ ਸ਼ਹਿਰ ਦੀਆਂ ਵੱਖ ਵੱਖ ਥਾਵਾਂ ’ਤੇ ਨੁੱਕੜ ਮੀਟਿੰਗਾਂ ਕੀਤੀਆਂ। ਉਨ੍ਹਾਂ ਨਾਲ ਵੀਰਪਾਲ ਕੋਰ ਚਹਿਲ, ਪਰਮਜੀਤ ਕੌਰ, ਸੋਨੀਆ ਦਾਸ, ਸਿਮਰਨ ਕੌਰ ਮਿੱਡਾ, ਰੂਬੀ ਭਾਟੀਆ, ਰਿਤਕਾ ਸਿੰਘ, ਮੀਨਾਕਸ਼ੀ, ਸੋਨੀਆ ਸ਼ਰਮਾ, ਕਿਰਨ, ਸੁਮਨ ਰਾਣੀ, ਪ੍ਰੀਤੀ, ਸੋਨੂੰ ਆਦਿ ਮੌਜੂਦ ਸਨ। ਟਕਸਾਲੀ ਅਕਾਲੀ ਗੁਰਭੈ ਮਾਨ ਅਤੇ ਹਿਮਾਂਸ਼ੂ ਮਿੱਤਲ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨ ਲਈ ‘ਆਪ’ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਵੀ ਪੁੱਜੇ।