ਪੱਤਰ ਪੇ੍ਰਕ
ਸਮਾਣਾ, 31 ਅਗਸਤ
ਪਿੰਡ ਢੈਂਠਲ ਦੇ ਗੁਰਦੁਆਰੇ ਨੇੜੇ ਅੱਜ ਇਕ ਬੇਕਾਬੂ ਟਰੈਕਟਰ-ਟਰਾਲੀ ਸੜਕ ਕਿਨਾਰੇ ਖੜ੍ਹੀਆਂ ਕਾਰਾਂ ਵਿੱਚ ਜਾ ਵੱਜੀ। ਏਐੱਸਆਈ ਰਾਜ ਕੁਮਾਰ ਨੇ ਦੱਸਿਆ ਕਿ ਗੁਰਦੁਆਰਾ ਈਸਰਸਰ ਸਾਹਿਬ ਵਿਖੇ ਪਿੰਡ ਫ਼ਤਹਿਪੁਰ ਦੇ ਇੱਕ ਕਿਸਾਨ ਦਾ ਭੋਗ ਸਮਾਗਮ ਸੀ, ਜਿਸ ਕਾਰਨ ਕਾਫ਼ੀ ਕਾਰਾਂ ਪਾਰਕਿੰਗ ਵਿੱਚ ਖੜ੍ਹੀਆਂ ਸਨ। ਸਮਾਣਾ ਵੱਲੋਂ ਇੱਟਾਂ ਲੱਦ ਕੇ ਜਾ ਰਹੀ ਟਰੈਕਟਰ-ਟਰਾਲੀ ਦਾ ਚਾਲਕ ਜਦੋਂ ਤੇਜ਼ ਰਫਤਾਰ ਨਾਲ ਕਿਸੇ ਵਾਹਨ ਨੂੰ ਓਵਰਟੇਕ ਕਰਨ ਲੱਗਾ ਤਾਂ ਬੇਕਾਬੂ ਹੋ ਕੇ ਸੜਕ ਕੰਢੇ ਖੜ੍ਹੀਆਂ ਕਾਰਾਂ ’ਚ ਜਾ ਵੱਜੀ। ਕਾਰਾਂ ਦਾ ਕਾਫੀ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪੁਲੀਸ ਨੇ ਟਰੈਕਟਰ ਚਾਲਕ ਬਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।