ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 13 ਮਾਰਚ
ਇੱਥੇ ਅੱਜ ਸਵੇਰੇ ਟਰੈਕਟਰ ਟਰਾਲੀ ਜੋ ਬਰਸੀਨ ਨਾਲ ਭਰੀ ਹੋਈ ਸੀ, ਟਰੱਕ ਦੀ ਫੇਟ ਵੱਜਣ ਕਾਰਨ ਮੀਰਾਂਪੁਰ ਚੋਅ ਵਿੱਚ ਡਿੱਗ ਪਈ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਸਾਢੇ ਕੁ ਚਾਰ ਵਜੇ ਪਿੰਡ ਬਿੰਜਲ ਤੋਂ ਪੰਕਜ ਸੈਣੀ ਟਰੈਕਟਰ ਟਰਾਲੀ (ਨੰਬਰ ਪੀਬੀ-11 ਐਨ-5666) ਵਿੱਚ ਬਰਸੀਨ ਲੈ ਕੇ ਪਟਿਆਲਾ ਜਾ ਰਿਹਾ ਸੀ ਕਿ ਪਿੰਡ ਮੀਰਾਂਪੁਰ ਨੇੜੇ ਅਣਪਛਾਤੇ ਟਰੱਕ ਨੇ ਟਰੈਕਟਰ ਟਰਾਲੀ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਟਰੈਕਟਰ ਟਰਾਲੀ ਸਮੇਤ ਮੀਰਾਂਪੁਰ ਚੋਆ ਵਿੱਚ ਡਿੱਗ ਗਿਆ ਅਤੇ ਪਲਟ ਗਿਆ। ਇਸ ਦੌਰਾਨ ਕਿਸੇ ਦੇ ਵੀ ਸੱਟ ਲੱਗਣ ਤੋਂ ਬਚਾਅ ਰਿਹਾ ਅਤੇ ਟਰੱਕ ਦਾ ਡਰਾਈਵਰ ਟਰੱਕ ਭਜਾ ਕੇ ਲੈ ਗਿਆ। ਜੁਲਕਾਂ ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।