ਪੱਤਰ ਪ੍ਰੇਰਕ
ਪਾਤੜਾਂ, 14 ਅਗਸਤ
ਐੱਸਸੀ/ਬੀਸੀ ਅਧਿਆਪਕ ਯੂਨੀਅਨ ਪੰਜਾਬ ਦੇ ਫ਼ੈਸਲੇ ’ਤੇ ਜਥੇਬੰਦੀ ਵਰਕਰਾਂ ਦੇ ਵਫ਼ਦ ਨੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੂੰ ਮੰਗ ਪੱਤਰ ਸੌਂਪਿਆ। ਵਫ਼ਦ ਵਿੱਚ ਜਗਤਾਰ ਸਿੰਘ ਜੱਗੀ, ਪਰਮਿੰਦਰ ਰਾਠੀਆਂ, ਪ੍ਰੇਮ ਮੌਲਵੀਵਾਲਾ, ਸ਼ਮਸ਼ੇਰ ਸਿੰਘ, ਬਲਵਿੰਦਰ ਸਿੰਘ ਤੇ ਗੁਰਜਿੰਦਰ ਗੁਰੀ ਨੇ ਦੱਸਿਆ ਕਿ 178 ਲਾਅ ਅਫ਼ਸਰਾਂ ਦੀ ਭਰਤੀ ਵਿੱਚ ਰਾਖਵਾਂਕਰਨ ਲਾਗੂ ਕਰਾਉਣ ਲਈ, 6635 ਈਟੀਟੀ ਅਧਿਆਪਕਾਂ ਦੀ ਭਰਤੀ ਵਿੱਚ ਪੂਰੀ ਮੈਰਿਟ ਸੂਚੀ ਜਾਰੀ ਕਰਾਉਣ ਸਬੰਧੀ, 2364 ਈਟੀਟੀ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਨਿਰਦੇਸ਼ ਅਨੁਸਾਰ ਭਰਤੀ ਬੋਰਡ ਦੇ ਮੈਂਬਰਾਂ ਸਬੰਧੀ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਕੋਰਟ ਵਿੱਚ ਹਲਫੀਆਂ ਬਿਆਨ ਦੇਣ ਸਬੰਧੀ, ਮਜ਼ਦੂਰਾਂ ਦੀ ਦਿਹਾੜੀ 1000 ਰੁਪਏ ਰੋਜ਼ਾਨਾ ਕਰਨ ਸਬੰਧੀ, ਵਿਦਿਆਰਥੀਆਂ ਦੇ ਵਜ਼ੀਫੇ ਦੀ ਦਰ ਮਹਿੰਗਾਈ ਅਨੁਸਾਰ ਵਧਾਉਣ ਅਤੇ ਆਮਦਨ ਸਰਟੀਫਿਕੇਟ ਦੀ ਸ਼ਰਤ ਦੀ ਥਾਂ ’ਤੇ ਸਵੈ-ਘੋਸ਼ਣਾ ਲੈਣ ਦੀ ਮੰਗ ਕੀਤੀ ਹੈ।