ਪੱਤਰ ਪ੍ਰੇਰਕ
ਦੇਵੀਗੜ੍ਹ, 14 ਸਤੰਬਰ
ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ ਵੱਖ ਵਿਸ਼ਿਆਂ ਦੇ ਅਧਿਆਪਕਾਂ ਦੀ ਯੋਗਤਾ ਤੇ ਗੁਣਾਂ ਨੂੰ ਪ੍ਰਦਰਸ਼ਤ ਕਰਨ ਲਈ ਦੋ ਰੋਜ਼ਾ ਬਲਾਕ ਪੱਧਰੀ ਟੀਚਰ ਫੈਸਟ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੁਨਰਹੇੜੀ ਵਿੱਚ ਲਗਾਇਆ ਗਿਆ। ਦੋ ਦਿਨਾਂ ਦੇ ਟੀਚਰ ਫੈਸਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਨਰਹੇੜੀ ਦੇ ਅਧਿਆਪਕਾਂ ਨੇ ਵਧੀਆ ਕਾਰਗੁਜ਼ਾਰੀ ਰਾਹੀਂ ਕਈ ਪੁਜ਼ੀਸ਼ਨਾਂ ਹਾਸਲ ਕੀਤੀਆਂ। ਕੰਪਿਊਟਰ ਅਧਿਆਪਕ ਮਹਿੰਦਰ ਸਿੰਘ ਨੇ ਪਹਿਲਾ ਅਤੇ ਕਰਮਜੀਤ ਕੌਰ ਨੇ ਕੰਪਿਊਟਰ ਵਿਸ਼ੇ ਵਿਚ ਤੀਜਾ ਸਥਾਨ ਹਾਸਲ ਕੀਤਾ। ਸਮਾਜਿਕ ਸਿੱਖਿਆ ਵਿਸ਼ੇ ਵਿਚ ਕਵਲਜੀਤ ਕੌਰ ਨੇ ਤੀਜਾ, ਪੰਜਾਬੀ ਵਿਸ਼ੇ ਵਿੱਚ ਮਾਸਟਰ ਬਖਸ਼ੀਸ਼ ਸਿੰਘ ਨੇ ਦੂਜਾ ਅਤੇ ਬਲਜਿੰਦਰ ਕੌਰ ਨੇ ਤੀਜਾ, ਹਿਸਾਬ ਵਿਚ ਗੁਰਕਿਰਨ ਕੌਰ ਨੇ ਦੂਜਾ, ਸਰੀਰਕ ਸਿੱਖਿਆ ਵਿੱਚ ਕਵਲਜੀਤ ਕੌਰ ਨੇ ਦੂਜਾ, ਆਰਟ ਐਂਡ ਕਰਾਫਟ ਵਿੱਚ ਮਾਸਟਰ ਕਰਮਜੀਤ ਸਿੰਘ ਨੇ ਦੂਜਾ ਅਤੇ ਕਵਲਜੀਤ ਕੌਰ ਨੇ ਤੀਜਾ, ਐੱਨਐੱਸਕਿਊ ਐੱਫ ਵਿਚ ਵਿਸ਼ੇ ਵਿਚ ਸ਼ਿਵਾਨੀ ਮਿੱਤਲ ਨੇ ਦੂਜਾ ਸਥਾਨ ਹਾਸਲ ਕੀਤਾ। ਸਕੂਲ ਇੰਚਾਰਜ ਭੁੰਨਰਹੇੜੀ ਕੁਲਸ਼ਨ ਸੈਣੀ ਨੇ ਜੇਤੂ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪੰਜੋਲਾ ਸਕੂਲ ਦੇ ਪ੍ਰਿੰਸੀਪਲ ਦਮਨਜੀਤ ਕੌਰ, ਭੁੱਨਰਹੇੜੀ ਸਕੂਲ ਇੰਚਾਰਜ ਕੁਲਸ਼ਨ ਸੈਣੀ, ਬਲਾਕ ਨੋਡਲ ਅਫਸਰ ਰਮਨਦੀਪ ਸਿੰਘ ਮੌਜੂਦ ਸਨ।