ਪੱਤਰ ਪ੍ਰੇਰਕ
ਪਟਿਆਲਾ, 13 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ-2022 ਤਹਿਤ ਅੱਜ ਪਟਿਆਲਾ ਜ਼ਿਲ੍ਹੇ ਦੇ ਖੇਡ ਟੂਰਨਾਮੈਂਟ ਦੇ ਪਹਿਲੇ ਦਿਨ ਖਿਡਾਰੀਆਂ ਨੇ ਖੂਬ ਪਸੀਨਾ ਵਹਾਇਆ। ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਦੱਸਿਆ ਕਿ ਬਾਸਕਟਬਾਲ ਅੰਡਰ-17 ਲੜਕੀਆਂ ਵਿੱਚ ਸੈਂਟ ਮੈਰੀ ਸਕੂਲ ਜਿੱਤਿਆ। ਬਾਸਕਟਬਾਲ ਅੰਡਰ-14 ਲੜਕਿਆਂ ਵਿੱਚ ਮਲਟੀ ਹਾਈ ਸਕੂਲ ਜੇਤੂ ਰਿਹਾ। ਬੁੱਢਾ ਦਲ ਪਬਲਿਕ ਸਕੂਲ ਨੇ 10-4 ਦੇ ਫਰਕ ਨਾਲ ਅਪੋਲੋ ਪਬਲਿਕ ਸਕੂਲ ਨੂੰ ਹਰਾਇਆ। ਖੋ-ਖੋ ਖੇਡ ਅੰਡਰ-14 ਲੜਕੀਆਂ ਵਿੱਚ ਸਨੌਰ ਜਿੱਤਿਆ। ਸਮਾਣਾ ਨੇ ਪਾਤੜਾਂ ਦੀ ਟੀਮ ਨੂੰ 7-6 ਦੇ ਫਰਕ ਨਾਲ ਹਰਾਇਆ। ਲਾਅਨ ਟੈਨਿਸ ਖੇਡ ਅੰਡਰ 14 ਲੜਕਿਆਂ ਵਿੱਚ ਸਾਕੇਤ ਨੇ ਸਹਬਿਾਗ ਸਿੰਘ, ਗੁਰਦਿਤ ਨੇ ਮਾਧਵ, ਕ੍ਰਿਸ਼ਨਾ ਮਿੱਤਲ ਨੇ ਜਸ਼ਨਪ੍ਰੀਤ ਨੂੰ, ਹਰਜਸ ਨੇ ਗੋਪਾਲ ਨੂੰ ਹਰਾਇਆ। ਅਥਲੈਟਿਕਸ ਅੰਡਰ 21-40 ਲੜਕੀਆਂ 1500 ਮੀਟਰ ਦੌੜ ਵਿੱਚ ਨੀਭਾ ਕੁਮਾਰੀ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 14 ਲੰਬੀ ਛਾਲ ਵਿੱਚ ਅੰਕਿਤ ਅੱਵਲ। ਬਾਕਸਿੰਗ ਅੰਡਰ 17 ਲੜਕੀਆਂ ਵਿੱਚ 44-46 ਭਾਰ ਵਰਗ ਵਿੱਚ ਹਰਮੀਤ ਕੌਰ ਨੇ ਦੀਕਸ਼ਾ ਨੂੰ ਹਰਾਇਆ, 46-48 ਵਿੱਚ ਰਮਨਜੋਤ ਨੇ ਭਾਰਤੀ ਨੂੰ ਹਰਾਇਆ, 48-50 ਵਿੱਚ ਅਰਸ਼ਪ੍ਰੀਤ ਕੌਰ ਨੇ ਰਾਣੀ ਦੇਵੀ ਨੂੰ ਹਰਾਇਆ,50-52 ਵਿੱਚ ਸਿਮਰਨ ਠਾਕੁਰ ਨੇ ਅੰਕਿਤਾ ਕੌਰ ਨੂੰ, 57-60 ਵਿੱਚ ਸਿਦਕਪ੍ਰੀਤ ਕੌਰ ਨੇ ਜੋਗੀ ਮਕਾਲਿਅਨ ਨੂੰ ਅਤੇ 60-63 ਵਿੱਚ ਜਸਕਰਨ ਕੌਰ ਨੇ ਵਸ਼ਿਕਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਕੁਸ਼ਤੀ ਖੇਡ ਅੰਡਰ 14 ਲੜਕੀਆਂ 30 ਕਿੱਲੋ ਵਿੱਚ ਸਿਮਰਨਜੀਤ ਕੌਰ ਨੇ ਪਹਿਲਾ, 33 ਕਿੱਲੋ ਵਿੱਚ ਮਨਦੀਪ ਕੌਰ ਨੇ ਪਹਿਲਾ, 36 ਕਿਲੋ ਵਿੱਚ ਕੋਮਲ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। 58 ਕਿੱਲੋ ਵਰਗ ਵਿੱਚ ਜਸਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਫੁਟਬਾਲ ਅੰਡਰ 21 ਲੜਕਿਆਂ ਵਿੱਚ ਆਰਮੀ ਪਬਲਿਕ ਸਕੂਲ ਦੀ ਟੀਮ ਜੇਤੂ ਰਹੀ। ਹਾਕੀ ਅੰਡਰ 14 ਲੜਕੀਆਂ ਵਿੱਚ ਪੋਲੋ ਗਰਾਊਂਡ ਪਟਿਆਲਾ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਜੀਪੁਰ ਨੂੰ 2-1 ਨਾਲ ਅਤੇ ਲੜਕਿਆਂ ਦੀ ਟੀਮ ਨੇ ਪੋਲੋ ਗਰਾਊਂਡ ਪਟਿਆਲਾ ਦੀ ਟੀਮ ਨੇ ਸ.ਸ.ਸ.ਸ ਗਾਜੀਪੁਰ ਨੂੰ 2-0 ਨਾਲ ਹਰਾਇਆ। ਕੁੱਥਾ ਖੇੜੀ ਰਾਜਪੁਰਾ ਲੜਕਿਆਂ ਨੇ ਸਪਾਰਕਲਿੰਗ ਕਿੱਡਜ਼ ਪਾਤੜਾਂ ਨੂੰ 1-0 ਨਾਲ ਹਰਾਇਆ।