ਪੱਤਰ ਪ੍ਰੇਰਕ
ਰਾਜਪੁਰਾ, 16 ਮਈ
ਇਥੋਂ ਦੇ ਭੋਗਲਾਂ ਰੋਡ ਸਥਿੱਤ ਪੰਜਾਬ ਇੰਨਕਲੇਵ ਕਲੌਨੀ ਦੀ ਇੱਕ ਕੋਠੀ ਵਿੱਚ ਗਰਿੱਲਾਂ ਲਗਾਉਣ ਸਬੰਧੀ ਮਾਪ ਲੈਣ ਆਇਆ ਮਿਸਤਰੀ ਬਿਜਲੀ ਦਾ ਕਰੰਟ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਇਥੋਂ ਦੀ ਪੰਜਾਬ ਐਨਕਲੇਵ ਕਲੋਨੀ ਵਾਸੀ ਜਰਨੈਲ ਸਿੰਘ ਦੀ ਨਵੀਂ ਉਸਾਰੀ ਕੋਠੀ ਵਿੱਚ ਇੱਕ ਮਿਸਤਰੀ ਜਤਿੰਦਰ ਸ਼ਰਮਾ ਜਿਸ ਦੀ ਭੋਗਲਾਂ ਰੋਡ ’ਤੇ ਵੈਲਡਿੰਗ ਦੀ ਦੁਕਾਨ ਹੈ। ਬਾਅਦ ਦੁਪਹਿਰ ਗਰਿੱਲ ਦਾ ਨਾਪ ਲੈਣ ਆਇਆ ਅਤੇ ਕੋਠੀ ਦੇ ਨੇੜਿਓ ਲੰਘਦੀ ਬਿਜਲੀ ਸਪਲਾਈ ਲਾਈਨ ਦੀ ਤਾਰ ਨਾਲ ਛੂਹ ਗਿਆ ਅਤੇ ਕਰੰਟ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਝੁਲਸਿਆ ਗਿਆ ਜਿਸ ਨੂੰ ਏ.ਪੀ.ਜੈਨ ਸਿਵਲ ਹਸਪਤਾਲ ਰਾਜਪੁਰਾ ਵਿਖੇ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਵੇਖਦਿਆਂ ਉਸ ਨੂੰ ਪੀ.ਜੀ.ਆਈ ਰੈਫਰ ਕਰ ਦਿੱਤਾ। ਇਸ ਦੁਰਘਟਨਾ ਦੌਰਾਨ ਸਮੁੱਚੇ ਖੇਤਰ ਦੀ ਬਿਜਲੀ ਸਪਲਾਈ ਠੱਪ ਹੋ ਗਈ। ਨੇੜਲੇ ਘਰਾਂ ਦੇ ਬਿਜਲੀ ਮੀਟਰ ਅਤੇ ਐਲ.ਈ.ਡੀ, ਪੱਖੇ, ਸਵਿੱਚ ਬੋਰਡ ਸਮੇਤ ਹੋਰ ਸਮਾਨ ਸੜ ਗਿਆ।