ਲਹਿਰਾਗਾਗਾ (ਪੱਤਰ ਪ੍ਰੇਰਕ): ਇਥੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਲਹਿਰਾਗਾਗਾ ਦੀ ਮੀਟਿੰਗ ਪ੍ਰਧਾਨ ਬਲਵਿੰਦਰ ਸਿੰਘ ਘੋੜੇਨਬ ਦੀ ਪ੍ਰਧਾਨਗੀ ਹੇਠ ਹੋਈ ਸਥਾਨਕ ਦਫ਼ਤਰ ਵਿੱਚ ਹੋਈ ਮੀਟਿੰਗ ਦਾ ਮੁੱਖ ਏਜੰਡਾ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ । ਜਥੇਬੰਦੀ ਵੱਲੋਂ ਧਰਨਾ ਦੂਗਾਲ ਰੋਡ ਹਨੂੰਮਾਨ ਮੰਦਿਰ ਲਹਿਰਾਗਾਗਾ ਟੀ ਪੁਇੰਅਟ ’ਤੇ ਲਾਇਆ ਜਾਵੇਗਾ ਮੀਟਿੰਗ ਨੂੰ ਗੁਰਮੀਤ ਸਿੰਘ ਲਦਾਲ , ਗੁਰਦੇਵ ਸਿੰਘ ਲਹਿਰਾ, ਸੁਖਪਾਲ ਸ਼ਰਮਾ ਲਹਿਰਾ ,ਰਾਜਵੀਰ ਲਾਡੀ , ਨਾਜਰ ਸਿੰਘ ਰਾਮਗੜ੍ਹ, ਹਰਮਿੰਦਰ ਸਿੰਘ ਲਦਾਲ ਹਾਜ਼ਰ ਸਨ।