ਪੱਤਰ ਪ੍ਰੇਰਕ
ਘਨੌਰ, 16 ਫਰਵਰੀ
ਹਲਕਾ ਘਨੌਰ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਪ੍ਰੇਮ ਸਿੰਘ ਭੰਗੂ ਦੇ ਹੱਕ ਵਿੱਚ ਸੰਯਕਤ ਸਮਾਜ ਮੋਰਚੇ ਦੇ ਆਗੂਆਂ ਹਰੀ ਸਿੰਘ ਢੀਂਡਸਾ, ਐਡਵੋਕੇਟ ਗੁਰਵਿੰਦਰ ਸਿੰਘ ਧੂਮਾਂ, ਪਵਨ ਕੁਮਾਰ ਸੋਗਲਪੁਰ, ਹਰਵਿੰਦਰ ਸਿੰਘ ਮਿੱਠੂ ਊਕਸੀ, ਕਿਰਪਾਲ ਸਿੰਘ ਬਹਾਵਲਪੁਰ, ਅਮਰਜੀਤ ਸਿੰਘ ਘਨੌਰ, ਕਰਨਬੀਰ ਸਿੰਘ ਭੋਗਲ ਅਤੇ ਗੁਰਦੀਪ ਸਿੰਘ ਰੂੜਕੀ ਦੀ ਅਗਵਾਈ ਵਿੱਚ ਹਲਕੇ ਦੇ ਕਰੀਬ ਪੰਜ ਦਰਜਨ ਤੋਂ ਵੱਧ ਪਿੰਡਾਂ ਵਿੱਚ ਰੋਡ ਸ਼ੋਅ ਕੀਤਾ ਗਿਆ ਜਿਸ ਦੀ ਸ਼ੁਰੂਆਤ ਸੰਯੁਕਤ ਸਮਾਜ ਮੋਰਚੇ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਪਿੰਡ ਮੰਡੌਲੀ ਤੋਂ ਕੀਤੀ। ਇਸ ਮੌਕੇ ਰਾਜੇਵਾਲ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਵੱਲੋਂ ਵਿਧਾਨ ਸਭਾ ਚੋਣਾਂ ਲੜਨ ਦਾ ਫੈਸਲਾ ਪੰਜਾਬ ਦੇ ਲੋਕਾਂ ਨੂੰ ਰਵਾਇਤੀ ਪਾਰਟੀਆਂ ਦੀ ਲੁੱਟ ਤੋਂ ਬਚਾਉਣ ਲਈ ਲਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ ਅਤੇ ਪੂਰੇ ਪੰਜਾਬ ਵਿੱਚ ਸੱਤਾ ਪਰਿਵਰਤਨ ਦੀ ਲਹਿਰ ਚੱਲ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੋਰਚੇ ਦੇ ਉਮੀਦਵਾਰਾਂ ਦੇ ਹੱਕ ਵਿੱਤ ਫਤਵਾ ਦਿੱਤਾ ਜਾਵੇ। ਇਹ ਰੋਡ ਸ਼ੋਅ ਪਿੰਡ ਮੰਡੌਲੀ ਤੋਂ ਆਰੰਭ ਹੋ ਕੇ ਅਜਰਾਵਰ, ਭੱਟਮਾਜਰਾ, ਸ਼ੇਖੂਪੁਰ, ਅਲਾਮਦੀਪੁਰ, ਬਘੌਰਾ, ਸਰਾਲਾ, ਸੌਂਟਾ, ਕਪੂਰੀ, ਲੋਹਸਿੰਬਲੀ ਅਤੇ ਊਂਟਸਰ ਸਮੇਤ ਪੰਜ ਦਰਜਨ ਪਿੰਡਾਂ ਵਿੱਚੋਂ ਗੁਜ਼ਰਿਆ।