ਖੇਤਰੀ ਪ੍ਰਤੀਨਿਧ
ਪਟਿਆਲਾ, 12 ਸਤੰਬਰ
ਖ਼ਾਲਸਾ ਕਾਲਜ ਦੇ ਏਡਿਡ ਕਾਲਜ ਨਾਨ ਟੀਚਿੰਗ ਸਟਾਫ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਅੱਜ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਸੰਬੋਧਨ ਕਰਦਿਆਂ, ਅਨਏਡਿਡ ਕਰਮਚਾਰੀਆਂ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਉਹ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗਾਂ ਕਰ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ । ਇਸ ਕਰਕੇ 12 ਅਤੇ 17 ਸਤੰਬਰ ਨੂੰ ਇੱਕ ਇੱਕ ਦਿਨ ਦੀ ਸੰਕੇਤਕ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਦੀਆਂ ਇਨ੍ਹਾਂ ਮੰਗਾਂ ਵਿੱਚ 1:1:2011 ਤੋਂ ਲਾਗੂ ਸੋਧੇ ਹੋਏ ਗ੍ਰੇਡ ਪੇਅ ਜਾਰੀ ਕਰਨਾ, 1:12:2017 ਤੋਂ 5ਫੀਸਦੀ ਅੰਤਰਿਮ ਰਾਹਤ ਜਾਰੀ ਕਰਨਾ, ਸਰਕਾਰੀ ਮੁਲਾਜ਼ਮਾਂ ਦੀ ਤਰਜ ’ਤੇ ਏਡਿਡ ਕਾਲਜਾਂ ਦੇ ਕਰਮਚਾਰੀਆਂ ਲਈ ਛੇਵੇਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨਾ, ਡੀਏ ਦੀ ਬਕਾਇਆ ਰਾਸ਼ੀ ਦੇਣਾ 9.2014 ਸਾਲਾ ਸਟੈਪਅਪ ਇਨਕਰੀਮੈਂਟ ਲਾਗੂ ਕਰਨਾ ਆਦਿ ਮੰਗਾਂ ਸ਼ਾਮਲ ਹਨ।
ਇਸ ਮੌਕੇ ਹਰਮਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਰਵੱਈਆ ਨਾ ਬਦਲਿਆ, ਤਾਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣਾ ਪਵੇਗਾ। ਦਫਤਰ ਸੁਪਰਡੈਂਟ ਰਵਿੰਦਰਜੀਤ ਸਿੰਘ ਨੇ ਆਖਿਆ ਕਿ ‘ਆਪ’ ਸਰਕਾਰ ਵੀ ਆਪਣੇ ਕਰਮਚਾਰੀਆਂ ਪ੍ਰਤੀ ਤੰਗ ਸੋਚ ਅਪਣਾਈ ਬੈਠੀ ਹੈ।