ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 6 ਦਸੰਬਰ
ਰਾਜਪੁਰਾ ਵਿੱਚ ਵੱਖ ਵੱਖ ਜਥੇਬੰਦੀਆਂ ਅਤੇ ਰਾਜਸੀ ਪਾਰਟੀਆਂ ਵੱਲੋਂ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ ਗਿਆ। ਇਸ ਮੌਕੇ ਆਈਟੀਆਈ ਚੌਕ ਰਾਜਪੁਰਾ ਦਾ ਨਾਮ ਬਦਲ ਕੇ ਪੱਕੇ ਤੌਰ ’ਤੇ ਡਾ. ਅੰਬੇਦਕਰ ਚੌਕ ਰੱਖਿਆ ਗਿਆ। ਚੌਕ ਵਿਚਕਾਰ ਲੱਗੀ ਡਾ. ਅੰਬੇਦਕਰ ਦੀ ਮੂਰਤੀ ਨੇੜੇ ਦਲਿਤ ਨੇਤਾ ਸੁਖਜਿੰਦਰ ਸਿੰਘ ਸੁੱਖੀ ਦੀ ਅਗਵਾਈ ਹੇਠ ਸਮਾਗਮ ਕੀਤਾ ਗਿਆ। ਸਮਾਗਮ ਵਿਚ ਆਮ ਆਦਮੀ ਪਾਰਟੀ ਦੀ ਸੀਨੀਅਰ ਨੇਤਾ ਨੀਨਾ ਮਿੱਤਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਮਿੱਤਲ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਦਕਰ ਨੇ ਲੰਮੀ ਘਾਲਣਾ ਕਰਦਿਆਂ ਭਾਰਤ ਦੇ ਦੱਬੇ ਕੁਚਲੇ ਅਤੇ ਲਤਾੜੇ ਹੋਏ ਲੋਕਾਂ ਨੂੰ ਸੰਵਿਧਾਨ ਰਾਹੀਂ ਉਨ੍ਹਾਂ ਦੇ ਬਣਦੇ ਬੁਨਿਆਦੀ ਹੱਕ ਦੁਆਏ ਹਨ। ਇਸ ਮੌਕੇ ਭੁਪਿੰਦਰ ਸਿੰਘ ਚੋਪੜਾ, ਗੁਰਪ੍ਰੀਤ ਧਮੋਲੀ, ਸੰਦੀਪ ਬਾਵਾ, ਦਿਨੇਸ਼ ਮਹਿਤਾ, ਐਡਵੋਕੇਟ ਸੰਜੇ ਬੱਗਾ, ਪਰਮਿੰਦਰ ਰਾਏ, ਦਲਿਤ ਚੇਤਨਾ ਮੰਚ ਤੋਂ ਰਾਜਿੰਦਰ ਕੁਮਾਰ, ਬਲਜਿੰਦਰ ਸੰਧੂ, ਦੀਪ ਜੰਡੋਲੀ, ਗੁਰਵਿੰਦਰ ਸਿੰਘ, ਸੰਤੋਖ ਸਿੰਘ, ਬਲਜਿੰਦਰ ਸਿੰਘ, ਗੁਰਧਿਆਨ ਗੁਰੀ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।