ਵਿਧਾਇਕ ਨੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਸੁਣੀਆਂ

ਵਿਧਾਇਕ ਨੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਸੁਣੀਆਂ

ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਨਾਜ ਮੰਡੀ ਬਲਬੇੜ੍ਹਾ ਵਿਖੇ ਕਿਸਾਨ ਅਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਸੁਣਦੇ ਹੋਏ।

ਮੁਖਤਿਆਰ ਸਿੰਘ ਨੌਗਾਵਾਂ

ਦੇਵੀਗੜ੍ਹ, 14 ਅਪਰੈਲ

ਹਰਿਆਣਾ ਬਾਰਡਰ ਦੇ ਨਾਲ ਲੱਗਦੇ ਹਲਕਾ ਸਨੌਰ ਦੇ ਖ਼ਰੀਦ ਕੇਂਦਰਾਂ ਦਾ ਵਿਧਾਇਕ ਹਰਿੰਦਰਪਾਲ ਸਿੰਘ  ਚੰਦੂਮਾਜਰਾ ਨੇ ਅੱਜ ਜਾਇਜ਼ਾ ਲਿਆ। ਇਸ ਮੌਕੇ ਚੰਦੂਮਾਜਰਾ ਨੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਕਿਹਾ ਕਿ ਮੰਡੀਆਂ ਚ ਕਣਕ ਦੇ ਢੇਰ ਲੱਗੇ ਹੋਏ ਹਨ, ਮੰਡੀਆਂ ਵਿਚ ਕਣਕ ਸੁੱਟਣ ਨੂੰ ਕੋਈ ਥਾਂ ਨਹੀਂ ਉਪਰੋਂ ਮੌਸਮ ਵੀ ਖਰਾਬ ਚੱਲ ਰਿਹਾ ਹੈ, ਪੰਜਾਬ ਸਰਕਾਰ ਕੋਲ ਕੋਈ ਬਾਰਦਾਨੇ ਦਾ ਪ੍ਰਬੰਧ ਨਹੀਂ ਹੈ ਅਤੇ ਕਣਕ ਦੀ ਭਰਾਈ ਨਾ ਮਾਤਰ ਹੈ, ਇਨ੍ਹਾਂ ਸਾਰੀਆਂ ਕਮੀਆਂ ਤੋਂ ਸਾਬਿਤ ਹੁੰਦਾ ਹੈ ਕਿ ਪੰਜਾਬ ਸਰਕਾਰ ਕਣਕ ਦੀ ਖ਼ਰੀਦ ਨੂੰ ਲੈ ਕੇ ਗੰਭੀਰ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਰਦਾਨਾ ਤੇ ਏਜੰਸੀਆਂ ਨੇ ਟੈਂਡਰ ਦੇਰੀ ਨਾਲ ਲਾਏ ਜਿਸ ਕਰਕੇ ਮੰਡੀਆਂ ’ਚ ਬਾਰਦਾਨਾ ਸਮੇਂ ਸਿਰ ਨਹੀਂ ਪੁੱਜਾ।ਪੰਜਾਬ ਸਰਕਾਰ ਹੁਣ ਵੀ ਤੇਜ਼ੀ ਨਾਲ ਕੰਮ ਕਰੇ ਤਾਂ ਕਿ ਕਿਸਾਨ ਅਤੇ ਆੜਤੀ ਖੱਜਲ ਖੁਆਰੀ ਤੋਂ ਬਚ ਸਕਣ।ਇਸ ਮੌਕੇ ਜਗਜੀਤ ਸਿੰਘ ਕੋਹਲੀ, ਜਰਨੈਲ ਸਿੰਘ ਕਰਤਾਰਪੁਰ, ਕਰਮ ਸਿੰਘ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਆੜ੍ਹਤੀ ਸਰਬਜੋਤ ਸਿੰਘ, ਅਮਰਜੀਤ ਸਿੰਘ ਨੌਗਾਵਾਂ,ਜਤਿੰਦਰ ਸਿੰਘ ਘੁਮਾਣ, ਨਰਿੰਦਰ ਗੋਇਲ, ਗੁਰਮੇਲ ਸਿੰਘ, ਪੀਏ ਵਰਿੰਦਰ ਡਕਾਲਾ, ਸੁਖਦੇਵ ਸਿੰਘ ਮੁਨੀਮ ਆਦਿ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All