ਪੱਤਰ ਪ੍ਰੇਰਕ
ਦੇਵੀਗੜ੍ਹ, 21 ਜੂਨ
ਥਾਣਾ ਜੁਲਕਾਂ ਅਧੀਨ ਪਿੰਡ ਮਹਿਮੂਦਪੁਰ ਰੁੜਕੀ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਪਾਰਟੀਆਂ ਵਿਚਕਾਰ ਝਗੜਾ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਕੋਲ ਬਿੱਟੂ ਵਾਸੀ ਮਹਿਮੂਦਪੁਰ ਰੁੜਕੀ ਨੇ ਕਥਿਤ ਦੋਸ਼ੀਆਂ ਜੈਪਾਲ, ਸਿੰਘ, ਅਮਨ, ਚਾਂਦੀ ਵਿੱਕੀ ਰਾਮ ਤੇ ਉਨ੍ਹਾਂ ਦੇ ਹੋਰ ਸਾਥੀਆਂ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਇਸੇ ਤਰ੍ਹਾਂ ਪੁਲੀਸ ਕੋਲ ਹਰੀ ਸਿੰਘ ਵਾਸੀ ਪਿੰਡ ਮਹਿਮੂਦਪੁਰ ਰੁੜਕੀ ਨੇ ਕਥਿੱਤ ਦੋਸ਼ੀਆਂ ਬਲਜਿੰਦਰ ਸਿੰਘ, ਬਿੱਟੂ, ਸੁਖਵਿੰਦਰ ਸਿੰਘ, ਕਰਮ, ਪਰਮਜੀਤ ਸਿੰਘ ਤੇ ਹੋਰਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।ਥਾਣਾ ਜੁਲਕਾਂ ਦੀ ਪੁਲੀਸ ਨੇ ਦੋਵਾਂ ਪਾਰਟੀਆਂ ਦੇ ਖਿਲਾਫ਼ ਕਰਾਸ ਕੇਸ ਦਰਜ ਕੀਤਾ ਹੈ।