ਪਟਿਆਲਾ: ਸਮਾਜ ਸੇਵੀ ਤੇ ਕਿਸਾਨ ਆਗੂ ਐਡਵੋਕੇਟ ਪ੍ਰਭਜੀਤਪਾਲ ਸਿੰਘ ਅਤੇ ਵਾਤਾਵਰਨ ਪ੍ਰੇਮੀ ਐਡਵੋਕੇਟ ਬਲਬੀਰ ਸਿੰਘ ਬਲਿੰਗ ਨੇ ਸ਼ਹਿਰ ਦੀ ਰਜਿੰਦਰਾ ਝੀਲ ਦਾ ਮਾਮਲਾ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕੋਲ਼ ਉਠਾਇਆ। ਸੀਚੇਵਾਲ ਨੂੰ ਮੰਗ ਪੱਤਰ ਦੇ ਕੇ ਉਨ੍ਹਾਂ ਨੇ ਇਸ ਝੀਲ ਨੂੰ ਚੰਡੀਗੜ੍ਹ ਵਿਚਲੀ ਸੁਖਨਾ ਝੀਲ ਦੀ ਤਰਜ਼ ’ਤੇ ਵਿਕਸਿਤ ਕਰਨ ਦੀ ਮੰਗ ਕੀਤੀ। ਐਡਵੋਕੇਟ ਪ੍ਰਭਜੀਤਪਾਲ ਸਿੰਘ ਨੇ ਕਿਹਾ ਕਿ ਮਾਲ ਰੋਡ ਦੇ ਕਿਨਾਰੇ ਸਥਿਤ ਇਸ ਝੀਲ ਦੇ ਇੱਕ ਪਾਸੇ ਜ਼ਿਲ੍ਹਾ ਕਚਹਿਰੀਆਂ ਹਨ, ਦੂਜੇ ਪਾਸੇ ਕਾਲੀ ਮਾਤਾ ਮੰਦਰ ਹੈ। ਝੀਲ ਦੇ ਸਾਹਮਣੇ ਓਮੈਕਸ ਮਾਲ ਸਥਿਤ ਹੈ। ਇਨ੍ਹਾਂ ਥਾਵਾਂ ’ਤੇ ਰੋਜ਼ਾਨਾ ਹਜ਼ਾਰਾਂ ਲੋਕ ਆਉਂਦੇ ਹਨ। ਪਭਜੀਤਪਾਲ ਸਿੰਘ ਨੇ ਕਿਹਾ ਕਿ ਇਹ ਝੀਲ ਪਟਿਆਲਾ ਸ਼ਹਿਰ ਦਾ ਇੱਕ ਅਹਿਮ ਹਿੱਸਾ ਹੈ। ਇਸ ਲਈ ਉਨ੍ਹਾਂ ਨੇ ਸ੍ਰੀ ਸੀਚੇਵਾਲ ਨੇ ਝੀਲ ਦੀ ਸਫ਼ਾਈ ਦੀ ਅਪੀਲ ਕੀਤੀ ਹੈ। -ਖੇਤਰੀ ਪ੍ਰਤੀਨਿਧ