ਨਿੱਜੀ ਪੱਤਰ ਪ੍ਰੇਰਕ
ਨਾਭਾ, 25 ਅਗਸਤ
ਇਥੋਂ ਦੇ ਕਰਤਾਰਪੂਰਾ ਮੁਹੱਲਾ ਵਿਖੇ ਅੱਜ ਸਵੇਰੇ ਸਿਲੰਡਰ ’ਚੋਂ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ ਜਿਸ ਕਾਰਨ ਘਰ ਦੇ ਤਿੰਨ ਜਣੇ ਜ਼ਖਮੀ ਹੋਏ। ਭਾਵੇਂ ਕਿ ਜਾਨੀ ਨੁਕਸਾਨ ਤੋਂ ਬਚਾਅ ਗਿਆ ਪਰ ਘੁਟਣ ਕਰਕੇ ਇੱਕ ਸੱਤ ਸਾਲ ਦੇ ਬੱਚੇ ਨੂੰ ਨਾਭਾ ਸਿਵਲ ਹਸਪਤਾਲ ਨੇ ਪਟਿਆਲਾ ਵਿਖੇ ਰਾਜਿੰਦਰਾ ਹਸਪਤਾਲ ਰੈਫਰ ਕੀਤਾ। ਦਮਕਲ ਵਿਭਾਗ ਦੇ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਘਰ ਬਹੁਤ ਹੀ ਭੀੜੀ ਗਲੀ ’ਚ ਸੀ ਜਿਥੇ ਟਰੱਕ ਨਹੀਂ ਜਾ ਸਕਦਾ ਸੀ ਤੇ ਚਾਰ ਸੌ ਫੁੱਟ ਪਾਈਪ ਲਗਾ ਕੇ ਅੱਗ ’ਤੇ ਮੁਸ਼ਕਲ ਨਾਲ ਕਾਬੂ ਪਾਇਆ ਗਿਆ। ਚਾਹ ਦਾ ਕੰਮ ਕਰਨ ਵਾਲੇ ਪੀੜਤ ਮੰਗਤ ਰਾਮ ਨੇ ਕਿਹਾ ਕਿ ਕਈ ਸਾਲਾਂ ਦੀ ਕਮਾਈ ਨਾਲ ਖੜ੍ਹੇ ਕੀਤੇ ਘਰ ਦਾ ਬਹੁਤ ਨੁਕਸਾਨ ਹੋਇਆ ਹੈ।