ਖੇਤਰੀ ਪ੍ਰਤੀਨਿਧ
ਪਟਿਆਲਾ, 24 ਸਤੰਬਰ
ਇੱਕ ਆਮ ਪਰਿਵਾਰ ਲਈ ਲੋੜੀਂਦੇ ਫਲਾਂ ਦੀ ਪੂਰਤੀ ਲਗਭਗ ਸਵਾ ਕਨਾਲ ਰਕਬੇ ਵਿੱਚ 25 ਤਰ੍ਹਾਂ ਦੇ ਫਲਦਾਰ ਬੂਟੇ ਲਗਾ ਕੇ ਕੀਤੀ ਜਾ ਸਕਦੀ ਹੈ। ਇਸ ਨਾਲ ਸਾਰਾ ਸਾਲ ਲਗਾਤਾਰ ਵੱਖ-ਵੱਖ ਫਲ ਪ੍ਰਾਪਤ ਹੋ ਸਕਦੇ ਹਨ। ਇਹ ਪ੍ਰਗਟਾਵਾ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਨਿਰਵੰਤ ਸਿੰਘ ਨੇ ਪਿੰਡ ਵਜੀਦਪੁਰ ਵਿੱਚ ਅਮਰੂਦ ਅਸਟੇਟ ’ਚ ਮਾਡਲ ਘਰੇਲੂ ਫਲਦਾਰ ਬਗੀਚੀ ਲਗਾਉਣ ਦੀ ਸ਼ੁਰੂਆਤ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸਿਹਤ ਲਈ ਫਲਾਂ ਦੀ ਬਹੁਤ ਮਹੱਤਤਾ ਹੈ, ਜਿਨ੍ਹਾਂ ਤੋਂ ਵੱਖ-ਵੱਖ ਵਿਟਾਮਿਨ, ਮਿਨਰਲ ਅਤੇ ਫਾਈਬਰ ਪ੍ਰਾਪਤ ਹੁੰਦਾ ਹੈ।