ਪੱਤਰ ਪ੍ਰੇਰਕ
ਸਮਾਣਾ, 20 ਅਗਸਤ
ਜਕਾਰਤਾ ਵਿੱਚ ਹੋਈਆਂ ਰਾਸ਼ਟਰ ਮੰਡਲ ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਰਮਨੀਕ ਕੌਰ ਵਾਸੀ ਬਸਤੀ ਗੋਵਿੰਦ ਨਗਰ ਨੂੰ ਉਸ ਦੇ ਘਰ ਜਾ ਕੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਸਨਮਾਨਿਤ ਕਰ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਰਮਨੀਕ ਕੌਰ ਦੇ ਪੋਸਟ ਗ੍ਰੈਜੂਏਟ ਪੜ੍ਹਾਈ ਕਰਨ ਦੇ ਨਾਲ-ਨਾਲ ਖੇਡਾਂ ਵੱਲ ਰੁਚੀ ਹੋਣ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਬੱਚੇ ਹਮੇਸ਼ਾਂ ਤਰੱਕੀ ਕਰਦੇ ਰਹਿੰਦੇ ਹਨ। ਰਮਨੀਕ ਨੇ ਜੋ ‘ਰਗਬੀ’ ਖੇਡ ‘ਚ ਚਾਂਦੀ ਦਾ ਤਗਮਾ ਜਿੱਤਿਆ ਹੈ, ਉਹ ਪੰਜਾਬ ਦੀ ਇਕਲੌਤੀ ਖਿਡਾਰਨ ਸੀ। ਜਿਸ ਨੇ ਪਹਿਲਾਂ ਕਬੱਡੀ ਦੀਆਂ ਖੇਡਾਂ ਵਿੱਚ ਵੀ ਮੱਲਾਂ ਮਾਰ ਕੇ ਤਗ਼ਮਾ ਜਿੱਤਿਆ ਹੈ। ਇਸ ਦੌਰਾਨ ਰਮਨੀਕ ਕੌਰ ਨੇ ਦੱਸਿਆ ਕਿ ਉਹ 2028 ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਵੀ ਰਗਬੀ ਖੇਡ ਦੀ ਤਿਆਰੀ ਕਰ ਰਹੀ ਹੈ। ਉਸ ਨੇ ਪੰਜਾਬ ਪੁਲੀਸ ਵਿੱਚ ਹੋਈ ਨਿਯੁਕਤੀ ਦੀ ਸਰਕਾਰ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਗੋਪਾਲ ਕ੍ਰਿਸ਼ਨ, ਡਾ. ਮਦਨ ਮਿੱਤਲ, ਸੰਜੂ ਕਕਰਾਲਾ, ਡਾ. ਕੇ.ਕੇ ਜੌਹਰੀ, ਤਰਸੇਮ ਗੋਇਲ, ਪਵਨ ਧੂਰੀ, ਕੁਲਵੀਰ ਸਿੰਗਲਾ, ਗੁਰਦੇਵ ਟਿਵਾਣਾ, ਸਤ ਪਾਲ ਨਾਹਰ ਆਦਿ ਹਾਜ਼ਰ ਸਨ|