ਸੁਰਿੰਦਰ ਸਿੰਘ ਚੌਹਾਨ
ਦੇਵੀਗੜ੍ਹ, 18 ਜਨਵਰੀ
ਰਾਜਧਾਨੀ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ’ਚ ਨੌਜਵਾਨ ਲੜਕੀਆਂ ਨੇ ਵੀ ਵੱਡੇ ਪੱਧਰ ’ਤੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ, ਦਿੱਲੀ ਵਿੱਚ ਕਿਸਾਨਾਂ ਵੱਲੋਂ ਦਿੱਤੇ ਸੱਦੇ ’ਤੇ ਪਿੰਡਾਂ ਵਿੱਚ ਨੌਜਵਾਨ ਟਰੈਕਟਰ ਪਰੇਡਾਂ ਕਰ ਰਹੇ ਹਨ, ਉਥੇ ਪਿੰਡਾਂ ਵਿੱਚੋਂ ਨੌਜਵਾਨ ਲੜਕੀਆਂ ਵੀ ਕਿਸਾਨ ਅੰਦੋਲਨ ਵਾਲਾ ਉਤਸ਼ਾਹ ਹੋ ਰਹੀਆਂ ਹਨ ਇਸੇ ਕੜੀ ਤਹਿਤ ਪਿੰਡ ਹੁਸੈਨਪੁਰ ਤੋਂ ਨੌਜਵਾਨ ਲੜਕੀਆਂ ਦਾ ਇਕ ਜਥਾ ਦਿੱਲੀ ਸਰਹੱਦ ਤੇ ਲੱਗੇ ਧਰਨੇ ਦੀ ਹਮਾਇਤ ਕਰਨ ਲਈ ਰਵਾਨਾ ਹੋਇਆ ਹਰ ਰੋਜ਼ ਸਨੌਰ ਹਲਕੇ ਦੇ ਪਿੰਡਾਂ ’ਚੋਂ ਨੌਜਵਾਨ ਆਪਣੀਆਂ ਟਰਾਲੀਆਂ ਟਰੈਕਟਰਾਂ ਰਾਹੀਂ ਦਿੱਲੀ ਬਾਰਡਰ ਵੱਲ ਕੂਚ ਕਰ ਰਹੇ ਹਨ।