ਪੱਤਰ ਪ੍ਰੇਰਕ
ਸਮਾਣਾ, 18 ਜੁਲਾਈ
ਇਥੇ ਪਿੰਡ ਤੋਂ ਸਮਾਣਾ ਦੇ ਕੋਚਿੰਗ ਸੈਂਟਰ ਲਈ ਆਈ ਲੜਕੀ ਦੇ ਲਾਪਤਾ ਹੋ ਜਾਣ ’ਤੇ ਸਿਟੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਏ.ਐੱਸ.ਆਈ ਜਗਤਾਰ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾ ਜਸਵੰਤ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ ਉਸ ਦੀ 21 ਸਾਲਾ ਲੜਕੀ ਸਮਾਣਾ ਸਥਿਤ ਇਕ ਕੋਚਿੰਗ ਸੈਂਟਰ ’ਚ ਹਰ ਰੋਜ਼ ਕੋਚਿੰਗ ਲੈਣ ਆਉਂਦੀ ਸੀ। 15 ਜੁਲਾਈ ਦੀ ਸਵੇਰੇ ਉਹ ਆਪਣੇ ਭਰਾ ਨਾਲ ਕੋਚਿੰਗ ਲਈ ਸੈਂਟਰ ਆਈ ਸੀ ਪਰ ਵਾਪਸ ਘਰ ਨਹੀਂ ਪਹੁੰਚੀ। ਜਾਂਚ ਕਰਨ ’ਤੇ ਪਤਾ ਲੱਗਿਆ ਕਿ ਉਹ ਕੋਚਿੰਗ ਸੈਂਟਰ ਵੀ ਨਹੀਂ ਪਹੁੰਚੀ। ਦਰਜ ਕਰਵਾਈ ਸ਼ਿਕਾਇਤ ਅਨੁਸਾਰ ਲੜਕੀ 2 ਤੋਲੇ ਸੋਨੇ ਦੇ ਗਹਿਣੇ ਅਤੇ 20 ਹਜ਼ਾਰ ਰੁਪਏ ਨਗਦ ਵੀ ਆਪਣੇ ਨਾਲ ਲੈ ਗਈ।