ਪੱਤਰ ਪ੍ਰੇਰਕ
ਦੇਵੀਗੜ੍ਹ 16 ਮਾਰਚ
ਬਾਬਾ ਹੀਰਾਦਾਸ ਦੀ ਯਾਦ ਵਿੱਚ ਅੱਜ ਪਿੰਡ ਹਾਜੀਪੁਰ ਵਿੱਚ ਸਲਾਨਾ ਖੇਡ ਮੇਲਾ ਕਰਵਾਇਆ ਗਿਆ। ਮੇਲਾ ਪਿੰਡ ਦੀ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਗਿਆ। ਮੇਲੇ ਵਿੱਚ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਪਤਨੀ ਸਿਮਰਨਜੀਤ ਕੌਰ ਪਠਾਣਮਾਜਰਾ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਵਾਈ। ਇਸ ਦੌਰਾਨ ਕੁਸ਼ਤੀਆਂ, ਕਬੱਡੀ ਅਤੇ ਪਹਿਲਵਾਨਾਂ ਦੇ ਘੋਲ ਕਰਵਾਏ ਗਏ। ਕੁਸ਼ਤੀ ਦੀ 5000 ਦੀ ਝੰਡੀ ਮਨਪ੍ਰੀਤ ਸਿੰਘ ਰਾਜੂਖੇੜੀ ਨੇ ਜਿੱਤ ਕੇ ਆਪਣੇ ਨਾਂ ਕੀਤੀ। ਇਸ ਮੌਕੇ ਕਮੇਟੀ ਪ੍ਰਧਾਨ ਜਰਨੈਲ ਸਿੰਘ, ਕਸ਼ਮੀਰ ਸਿੰਘ, ਚਰਨ ਸਿੰਘ, ਅਮਰੀਕ ਸਿੰਘ, ਬੁੱਧ ਸਿੰਘ, ਰੰਗਾ ਸਿੰਘ, ਸਰਪੰਚ ਗੁਰਦੇਵ ਸਿੰਘ ਦੇਬਨ ਹਾਜੀਪੁਰ, ਨਵੀ ਹਾਜੀਪੁਰ, ਗ੍ਰੰਥੀ ਬਿੰਦਰਪਾਲ ਸਿੰਘ, ਤਰਲੋਕ ਗਿੱਲ, ਕੁਲਦੀਪ ਸਿੰਘ ਮੌਜੂਦ ਸਨ।