ਖੇਤਰੀ ਪ੍ਰਤੀਨਿਧ
ਸਨੌਰ (ਪਟਿਆਲਾ), 16 ਅਕਤੂਬਰ
ਪੰਜਾਬ ਦੇ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਬੱਚਿਆਂ ਦੇ ਲੋਕ ਨਾਚ ਅਤੇ ਰੋਲ ਪਲੇਅ ਦੇ ਸੂਬਾ ਪੱਧਰੀ ਮੁਕਾਬਲਿਆਂ ’ਚ ਜ਼ਿਲ੍ਹਾ ਪਟਿਆਲਾ ਦੇ ਵਿਦਿਆਰਥੀਆਂ ਨੇ ਅਹਿਮ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਜ਼ਿਲ੍ਹਾ ਪਟਿਆਲਾ ਦੀ ਟੀਮ ਵਲੋਂ ਰੋਲ ਪਲੇਅ ਮੁਕਾਬਲੇ ਵਿਚ ਪਹਿਲਾ ਅਤੇ ਲੋਕ ਨਾਚ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸੂਬਾ ਪੱਧਰੀ ਮੁਕਾਬਲਿਆਂ ਵਿਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੀਆਂ ਦੋਵੇਂ ਟੀਮਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਨੌਰ ਦੀਆਂ ਹਨ। ਟੀਮਾਂ ਅਤੇ ਟੀਮ ਇੰਚਾਰਜ ਅਧਿਆਪਕਾਂ ਦਾ ਸਕੂਲ ਪੁੱਜਣ ’ਤੇ ਪ੍ਰਿੰਸੀਪਲ ਡਾ. ਕਰਮਜੀਤ ਕੌਰ ਅਤੇ ਸਮੂਹ ਸਟਾਫ਼ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਰੋਲ ਪਲੇਅ ਟੀਮ ਇੰਚਾਰਜ ਪ੍ਰਿਆ ਲੂੰਬਾ, ਗੌਰਵੀ ਸ਼ਰਮਾ, ਹਰਵਿੰਦਰ ਕੌਰ, ਅਮਨਦੀਪ ਵਾਲੀਆ, ਲੋਕ ਨਾਚ ਟੀਮ ਇੰਚਾਰਜ ਹਰਦੀਪ ਕੌਰ ਅਤੇ ਨਵਕੀਰਤ ਕੌਰ ਵੀ ਮੌਜੂਦ ਸਨ। ਪ੍ਰਿੰਸੀਪਲ ਡਾ. ਕਰਮਜੀਤ ਕੌਰ ਨੇ ਟੀਮਾਂ ਦੇ ਇੰਚਾਰਜ ਅਤੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ।