ਕਿਸਾਨਾਂ ਨੇ ਜੇਤੂ ਰੈਲੀ ਕਰ ਕੇ ਧਰਨਾ ਚੁੱਕਿਆ : The Tribune India

ਕਿਸਾਨਾਂ ਨੇ ਜੇਤੂ ਰੈਲੀ ਕਰ ਕੇ ਧਰਨਾ ਚੁੱਕਿਆ

ਕਿਸਾਨਾਂ ਨੇ ਜੇਤੂ ਰੈਲੀ ਕਰ ਕੇ ਧਰਨਾ ਚੁੱਕਿਆ

ਧਰੇੜੀ ਜੱਟਾਂ ਟੌਲ ਪਲਾਜ਼ੇ ’ਤੇ ਧਰਨਾ ਸਮਾਪਤ ਕਰਨ ਮੌਕੇ ਜੇਤੂ ਰੈਲੀ ਕਰਦੇ ਹੋਏ ਕਿਸਾਨ।

ਸਰਬਜੀਤ ਸਿੰਘ ਭੰਗੂ

ਪਟਿਆਲਾ, 25 ਨਵੰਬਰ

ਪੰਜਾਬ ਸਰਕਾਰ ਵੱਲੋਂ ਮੰਗਾਂ ਮੰਨਣ ਦੀ ਸਹਿਮਤੀ ਦੇਣ ਮਗਰੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਵੱਲੋਂ ਇਥੇ ਧਰੇੜੀ ਜੱਟਾਂ ਟੌਲ ਪਲਾਜ਼ਾ ’ਤੇ ਦਸ ਦਿਨ ਪਹਿਲਾਂ ਸ਼ੁਰੂ ਕੀਤਾ ਧਰਨਾ ਅੱਜ ਜੇਤੂ ਰੈਲੀ ਨਾਲ ਸਮਾਪਤ ਹੋ ਗਿਆ। ਇਹ ਟੌਲ ਪਲਾਜਾ ਨੈਸ਼ਨਲ ਹਾਈਵੇਅ ’ਤੇ ਲਾਏ ’ਤੇ ਲੱਗਣ ਕਾਰਨ ਇਥੇ ਆਵਜਾਈ ਵਿੱਚ ਵਿਘਨ ਪੈਂਦਾ ਰਿਹਾ ਹੈ। ਇਸ ਕਾਰਨ ਅਣਸੁਖਾਵੇਂ ਹਾਲਾਤ ਵੀ ਬਣਨ ਦਾ ਖਦਸ਼ਾ ਬਣਿਆ ਰਿਹਾ, ਪਰ ਇਥੇ ਸੁਰੱਖਿਆ ਪ੍ਰਬੰਧਾਂ ਦੀ ਅਗਵਾਈ ਕਰ ਰਹੇ ਡੀਐੱਸਪੀ ਰੂਰਲ ਗੁਰਦੇਵ ਸਿੰਘ ਧਾਲ਼ੀਵਾਲ ਦੇ ਯਤਨਾਂ ਸਦਕਾ ਹਾਲਾਤ ਅਨੁਕੂਲ ਹੀ ਰਹੇ। ਕਿਉਂਕਿ ਸ਼ੁਰੂ ’ਚ ਭਾਵੇਂ ਕਿਸਾਨ ਸੱਤ ਸੱਤ ਘੰਟੇ ਜਾਮ ਲਾਉਂਦੇ ਰਹੇ, ਪਰ ਮਗਰੋਂ ਡੀਐੱਸਪੀ ਦੇ ਦਖਲ ਨਾਲ ਆਵਾਜਾਈ ਰੋਕਣ ਦਾ ਸਮਾਂ ਤਿੰਨ ਘੰਟਿਆਂ ਤੱਕ ਸੀਮਤ ਕਰ ਦਿਤਾ ਗਿਆ। ਜਦਕਿ ਕੁਝ ਦਿਨ ਤਾਂ ਆਵਜਾਈ ਪੂਰੀ ਤਰ੍ਹਾਂ ਵੀ ਬਹਾਲ ਰੱੱਖੀ ਗਈ। ਇਸ ਧਰਨੇ ਦੌਰਾਨ ਸੂਬਾਈ ਵਿੱਤ ਸਕੱਤਰ ਮਾਨ ਸਿੰਘ ਰਾਜਪੁਰਾ, ਜ਼ਿਲ੍ਹਾ ਪ੍ਰਧਾਨ ਜੋਰਾਵਰ ਸਿੰਘ ਬਲਬੇੜਾ ਤੇ ਜਨਰਲ ਸਕੱਤਰ ਸਵਰਨ ਸਿੰਘ ਧਰੇੜੀ ਸਮੇਤ ਸਤਪਾਲ ਮਹਿਮਦਪੁਰ, ਹਰਦੀਪ ਕੌਲੀ ਸਮੇਤ ਕਈ ਹੋਰ ਵੀ ਸ਼ਿਰਕਤ ਕਰਦੇ ਰਹੇ ਹਨ। ਸਵਰਨ ਧਰੇੜੀ ਨੇ ਦੱਸਿਆ ਕਿ ਧਰਨੇ ਦਾ ਕਾਰਨ ਪਰਾਲ਼ੀ ਦੀ ਸੰਭਾਲ਼ ਯਕੀਨੀ ਬਣਾਉਣਾ, ਫਸਲਾਂ ਅਤੇ ਪਸ਼ੂਆਂ ਦੇ ਨੁਕਸਾਨ ਦਾ ਮੁਆਵਜ਼ਾ, ਝੋਨੇ ਦੀ ਸਿੱਧੀ ਬਿਜਾਈ ਵਾਲ਼ੇ ਕਿਸਾਨਾਂ ਨੂੰ ਵਿੱਤੀ ਮਦਦ ਦੇਣ ਸਮੇਤ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਣਾ ਆਦਿ ਸਾਂਝੀਆਂ ਮੰਗਾਂ ਦੀ ਪੂਰਤੀ ਲਈ ਲਾਇਆ ਗਿਆ ਸੀ। ਪਰ ਪੰਚਾਇਤ ਮੰਤਰੀ ਵੱਲੋਂ ਮੰਗਾਂ ਮੰਨਣ ਦੇ ਦਿੱਤੇ ਗਏ ਭਰੋਸੇ ਮਗਰੋਂ ਯੂਨੀਅਨ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ਼ ਵੱਲੋਂ ਫਰੀਦਕੋਟ ਵਿੱਚ ਰੱਖਿਆ ਮਰਨ ਵਰਤ ਸਮਾਪਤ ਕਰਨ ਮਗਰੋਂ ਪਟਿਆਲਾ ਵਿਚਲਾ ਧਰਨਾ ਵੀ ਸਮਾਪਤ ਕਰ ਦਿੱਤਾ ਗਿਆ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਸ਼ਹਿਰ

View All