ਖੇਤਰੀ ਪ੍ਰਤੀਨਿਧ
ਪਟਿਆਲਾ, 29 ਜੂਨ
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ ’ਤੇ ਜਾਰੀ ਧਰਨੇ ’ਚ ਮੁੱਢ ਤੋਂ ਸ਼ਿਰਕਤ ਕਰਨ ਵਾਲੀ ਤੇ ਉੱਥੇ ਹੀ ਪ੍ਰਾਣ ਤਿਆਗਣ ਵਾਲੀ ਪਿੰਡ ਕਿਸ਼ਨਗੜ੍ਹ ਗੁਰਥਲੀ ਦੀ ਵਸਨੀਕ ਮਾਤਾ ਗੁਰਮੀਤ ਕੌਰ ਦੇ ਪੁੱੱਤਰ ਅਮਰੀਕ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਅੱਜ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਪੀ.ਏ ਬਹਾਦਰ ਖਾਨ ਨੇ ਸਰਕਾਰ ਵੱਲੋਂ ਪੰਜ ਲੱਖ ਦਾ ਚੈੱਕ ਸੌਂਪਿਆ। ਇਸ ਮੌਕੇ ਕਾਂਗਰਸੀ ਆਗੂ ਮਦਨ ਭਾਰਦਵਾਜ ਸਮੇਤ ਰੋਮੀ ਸਿੰਭੜੋ, ਨਾਹਰ ਸਿੰਘ ਸਰਪੰਚ, ਭਜਨ ਸਿੰਘ, ਮਨਿੰਦਰ ਅਜਨੌਦਾ, ਰਾਜ ਅਜਨੌਦਾ, ਸੁਰਿੰਦਰ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਤੇ ਬੇਅੰਤ ਸਿੰਘ ਮੌਜੂਦ ਸਨ। ਇਸ ਮੌਕੇ ਮਾਤਾ ਗੁਰਮੀਤ ਕੌਰ ਨੂੰ ਸ਼ਰਧਾਂਜਲੀਆਂ ਵੀ ਭੇਟ ਕੀਤੀਆਂ ਗਈਆਂ। ਮਦਨ ਭਾਰਦਵਾਜ ਆਲੋਵਾਲ ਦਾ ਕਹਿਣਾ ਨੇ ਕਿਹਾ ਕਿ ਕੇਂਦਰ ਨੂੰ ਇਹ ਕਾਨੂੰਨ ਵਾਪਸ ਲੈਣੇ ਹੀ ਪੈਣਗੇ ਕਿਉਂਕਿ ਕਾਨੂੰਨ ਵਾਪਸ ਕਰਵਾਏ ਬਿਨਾਂ ਕਿਸਾਨ, ਕਿਰਤੀ ਅਤੇ ਹੋਰ ਵਰਗਾਂ ਦੇ ਲੋਕ ਵਾਪਸ ਨਹੀਂ ਪਰਤਣਗੇ।