ਖੇਤਰੀ ਪ੍ਰਤੀਨਿਧ
ਪਟਿਆਲਾ, 4 ਫਰਵਰੀ
ਯੂਥ ਕਾਂਗਰਸ ਦੇ ਸੂਬਾਈ ਜਨਰਲ ਸਕੱਤਰ ਮੋਹਿਤ ਮਹਿੰਦਰਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਦੀ ਨੁਹਾਰ ਬਦਲੀ ਜਾ ਰਹੀ ਹੈ। ਹਲਕੇ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਸਪੂਤ ਮੋਹਿਤ ਮਹਿੰਦਰਾ ਨੇ ਕੌਂਸਲਰ ਦਸ ਨੰਬਰ ਝਿੱਲ ਵਾਰਡ ਦੇ ਸੇਵਕ ਝਿੱਲ ਦੀ ਅਗਵਾਈ ਹੇਠਲੇ ਸਮਾਗਮ ਦੌਰਾਨ ਰਵਿਦਾਸ ਸਭਾ ਝਿੱਲ ਦੇ ਪ੍ਰਧਾਨ ਰਾਜ ਸਿੰਘ ਤੇ ਰਵਿਦਾਸ ਭਾਈਚਾਰੇ ਦੇ ਨੁਮਾਇੰਦਿਆਂ ਨੂੰ 22 ਲੱਖ ਦੀ ਲਾਗਤ ਨਾਲ ਬਣਵਾਈ ਗਈ ਗੁਰੂ ਰਵਿਦਾਸ ਧਰਮਸ਼ਾਲਾ ਦੀਆਂ ਚਾਬੀਆਂ ਵੀ ਸੌਂਪੀਆਂ। ਸਾਬਕਾ ਸਰਪੰਚ ਜਸਵੰਤ ਸਿੰਘ ਸੰਧੂ, ਰਵਿਦਾਸ ਸਭਾ ਝਿੱਲ ਦੇ ਪ੍ਰਧਾਨ ਰਾਜ ਸਿੰਘ, ਕਸਮੀਰ ਸਿੰਘ, ਹਰਜਿੰਦਰ ਸਿੰਘ ,ਸਤਨਾਮ ਬਰਾੜ ਹਾਜ਼ਰ ਸਨ। ਇਸੇ ਦੌਰਾਨ ਵਾਰਡ ਨੰਬਰ 14 ਦੇ ਕੌਂਸਲਰ ਰਿਚੀ ਡਕਾਲਾ ਦੀ ਅਗਵਾਈ ਹੇਠਲੇ ਵੰਖਰੇ ਸਮਾਗਮ ਦੌਰਾਨ ਮੋਹਿਤ ਮਹਿੰਦਰਾ ਨੇ ਪੌਣੇ ਦੋ ਕਿਲੋਮੀਟਰ ਲੰਬੀ ਬੰਨ੍ਹਾ ਰੋਡ ਡਰੇਨੇਜ਼ ਪ੍ਰਾਜੈਕਟ ਅਤੇ ਨਦੀ ਨੂੰ 16 ਕਰੋੜ ਨਾਲ ਵੱਡੇ ਪਾਈਪ ਪਾ ਕੇ ਕਵਰ ਕਰਨ ਦੇ ਕੰਮ ਦਾ ਆਗਾਜ਼ ਕਰਵਾਇਆ।