ਖੇਤਰੀ ਪ੍ਰਤੀਨਿਧ
ਪਟਿਆਲਾ, 18 ਅਕਤੂਬਰ
ਭਾਦਸੋਂ ਰੋਡ ਇਲਾਕੇ ਦੀ ਵਸਨੀਕ ਮਹਿਲਾ ਡਾਕਟਰ ਦੀ ਆਪਣੇ ਘਰ ਵਿੱਚ ਭੇਤਭਰੀ ਹਾਲਤ ’ਚ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਤਹਿਰੀਕ ਵਜੋਂ ਹੋਈ ਹੈ। ਪੁਲੀਸ ਅਨੁਸਾਰ ਪੋਸਟ ਮਾਰਟਮ ਦੀ ਰਿਪੋਰਟ ਆਉਣ ’ਤੇ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ। ਪੁਲੀਸ ਦੀ ਤਫਤੀਸ਼ ਮੁਤਾਬਕ ਸੋਮਵਾਰ ਰਾਤ ਜਦੋਂ ਤਹਿਰੀਕ ਆਪਣੇ ਕਮਰੇ ਵਿੱਚ ਪੜ੍ਹ ਰਹੀ ਸੀ, ਤਾਂ ਉਸ ਦੀ ਮਾਤਾ ਨੇ ਉਸ ਨੂੰ ਖਾਣਾ ਖਾਣ ਲਈ ਆਖਿਆ। ਜਦੋਂ ਘੰਟੇ ਕੁ ਮਗਰੋਂ ਮਾਤਾ ਨੇ ਮੁੜ ਉਸ ਨੂੰ ਖਾਣਾ ਖਾਣ ਲਈ ਆਵਾਜ਼ ਮਾਰੀ ਤਾਂ ਅੱਗੋਂ ਕੋਈ ਜਵਾਬ ਨਾ ਆਉਣ ’ਤੇ ਮਾਤਾ ਨੇ ਉਸ ਦੇ ਕਮਰੇ ’ਚ ਜਾਣਾ ਚਾਹਿਆ ਤਾਂ ਅੰਦਰੋਂ ਕੁੰਡੀ ਲੱਗੀ ਹੋਈ ਸੀ। ਉਸ ਦੀ ਧੀ ਫਰਸ਼ ’ਤੇ ਡਿੱਗੀ ਪਈ ਸੀ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।